ਚੇਤਨਾ ਮਾਰਚ ਸੰਬੰਧੀ ਤਿਆਰੀਆਂ ਸ਼ੁਰੂ – ਕੁਲਦੀਪ ਸਿੰਘ ਸੇਖਾ

0
PrimeKhabarPunjab Chetna Diwas

ਹੰਡਿਆਇਆ- 28 ਜੂਨ-ਮਨੁੱਖੀ ਅਧਿਕਾਰਾਂ ਦੇ ਰਖਵਾਲੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਸ਼ਹੀਦੀ, ਸ਼ੀਸ ਭੇਂਟ ਦਿਵਸ, 350 ਸਾਲਾ ਸ਼ਤਾਬਦੀ ਅਤੇ ਸਿੱਖ ਕੌਮ ਦੇ ਮਹਾਨ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਸਾਹਿਬ ਜੀ ਦੇ 364ਵੇਂ ਜਨਮ ਦਿਨ ਨੂੰ ਸਮਰਪਿਤ ਸਾਲਾਨਾ ਚੇਤਨਾ ਮਾਰਚ ਸ਼ਹੀਦ ਬਾਬਾ ਬੀਰ ਸਿੰਘ- ਧੀਰ ਸਿੰਘ ਫ਼ਾਊਂਡੇਸ਼ਨ ਪੰਜਾਬ ਵੱਲੋਂ ਪੰਥ ਦੀ ਪੰਥਕ ਜਥੇਬੰਦੀਆਂ, ਸੰਤ ਮਹਾਂਪੁਰਸ਼ਾਂ ਅਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਅਆ ਜਾ ਰਿਹਾ ਹੈ। ਚੇਤਨਾ ਮਾਰਚ ਦੀਆਂ ਤਿਆਰੀਆਂ ਸੰਬੰਧੀ ਸ਼ਹੀਦ ਬਾਬਾ ਬੀਰ ਸਿੰਘ ਧੀਰ ਸਿੰਘ ਫ਼ਾਊਂਡੇਸ਼ਨ ਪੰਜਾਬ ਦੀ ਅਹਿਮ ਮੀਟਿੰਗ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧਨੌਲਾ ਖੁਰਦ (ਬਰਨਾਲਾ) ਵਿਖੇ ਹੋਈ ਇਸ ਸਮੇਂ ਸੰਸਥਾ ਦੇ ਚੇਅਰਮੈਨ ਸ੍ਰ: ਕੁਲਦੀਪ ਸਿੰਘ ਸੇਖਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਚੇਤਨਾ ਮਾਰਚ ਮਿਤੀ 03 ਸਤੰਬਰ 2025 ਨੂੰ ਸਵੇਰੇ 8:00 ਵਜੇ ਗੁਰਦੁਆਰਾ ਸਾਹਿਬ ਦੁੱਲਮਸਰ ਪਾਤਸ਼ਾਹੀ ਨੌਵੀਂ, ਪਿੰਡ ਮੌੜ (ਜਿਲ੍ਹਾ) ਬਰਨਾਲਾ) ਤੋਂ ਅਰੰਭ ਸੰਗਰੂਰ ਰਾਤਰੀ ਵਿਸ਼ਰਾਮ ਕਰੇਗਾ। ਜੋ ਕਿ ਵੱਖ-ਵੱਖ ਪਿੰਡਾਂ ਸ਼ਹਿਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਨਾਨਕਿਆਣਾ ਸਾਹਿਬ 04 ਸਤੰਬਰ 2025 ਸਵੇਰੇ 8:00 ਵਜੇ ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਤੋਂ ਅਰੰਭ ਹੋਵੇਗਾ ਜੋ ਕਿ ਵੱਖ-ਵੱਖ ਪਿੰਡਾਂ ਸ਼ਹਿਰਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਤਪ ਅਸਥਾਨ ਬਾਬਾ ਜੀਵਨ ਸਿੰਘ ਜੀ, ਸ੍ਰੀ ਅਨੰਦਪੁਰ ਸਾਹਿਬ (ਨੇੜੇ ਕਿਲਾ ਅਨੰਦਗੜ੍ਹਸਾਹਿਬ) ਵਿਖੇ ਸੰਪੰਨ ਹੋਵੇਗਾ।
ਇਸ ਮੌਕੇ ਸ੍ਰ: ਚਰਨਜੀਤ ਸਿੰਘ ਵਾਈਸ ਚੇਅਰਮੈਨ, ਸ੍ਰ: ਚਮਕੌਰ ਸਿੰਘ ਕੋਟਦੁੱਨਾਂ ਜ: ਸਕੱਤਰ,ਸ੍ਰ: ਜਸਵਿੰਦਰ ਸਿੰਘ ਕਾਲੇਕੇ ਖ਼ਜਾਨਚੀ, ਸ੍ਰ: ਸੇਵਕ ਸਿੰਘ ਰੰਗੀਆਂ ਮੀਤ ਸਕੱਤਰ, ਸ੍ਰ: ਗੋਕਲ ਸਿੰਘ ਭਦੌੜ ਮੀਤ ਸਕੱਤਰ, ਸ੍ਰ: ਗੁਰਪ੍ਰੀਤ ਸਿੰਘ ਮੌੜ ਪ੍ਰੈਸ ਸਕੱਤਰ, ਸ੍ਰ: ਗੁਰਚਰਨ ਸਿੰਘ,ਨਾਹਰ, ਸ੍ਰ: ਜਗਸੀਰ ਸਿੰਘ ਸਹਿਣਾ, ਸ੍ਰ: ਲਾਭ ਸਿੰਘ ਭਦੌੜ, ਸ੍ਰ: ਜਸਵਿੰਦਰ ਸਿੰਘ ਧੂਰੀ, ਸ੍ਰ:ਵਿਕਰਮ ਸਿੰਘ ਬਰਨਾਲਾ, ਸ੍ਰ: ਹਰਪਾਲ ਸਿੰਘ ਭੋਜੋਵਾਲੀ, ਸ੍ਰ: ਚਮਕੌਰ ਸਿੰਘ ਭਦੌੜ (ਸਾਰੇ ਅੰਤ੍ਰਿੰਗ ਮੈਂਬਰ) ਹਾਜਰ ਸਨ।

About The Author

Leave a Reply

Your email address will not be published. Required fields are marked *

You may have missed