ਬਲਾਕ ਬਰਨਾਲਾ ਦੇ ਮਨਰੇਗਾ ਮੁਲਾਜ਼ਮਾਂ ਨੇ ਤਨਖਾਹਾਂ ਨਾ ਮਿਲਣ ਕਰਕੇ ਕਲਮਛੋੜ ਹੜਤਾਲ ਕੀਤੀ ਸ਼ੁਰੂ

ਬਰਨਾਲਾ-26ਜੂਨ- ਮਨਰੇਗਾ ਕਰਮਚਾਰੀ ਯੂਨੀਅਨ(ਪੰਜਾਬ) ਬਲਾਕ ਬਰਨਾਲਾ ਦੇ ਸਮੂਹ ਕਰਮਚਾਰੀਆਂ ਨੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਅਤੇ ਬਲਾਕ ਪ੍ਰਧਾਨ ਗਗਨਦੀਪ ਸਿੰਘ ਨੇ ਬੀ.ਡੀ.ਪੀ.ੳ ਬਰਨਾਲਾ ਦੇ ਨਾਮ ਤੇ ਅਕਾਊਟੈਂਟ ਸ਼੍ਰੀ ਵਿਜੈ ਕੁਮਾਰ ਨੂੰ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ।ਇਸ ਮੋਕੇ ਉਹਨਾਂ ਕਿਹਾ ਕਿ ਮਨਰੇਗਾ ਮੁਲਾਜ਼ਮਾਂ ਦੀ 3 ਮਹੀਨੇ ਦੀ ਬਕਾਇਆ ਤਨਖ਼ਾਹ ਨਾ ਮਿਲਣ, ਅਤੇ ਚੋਥਾ ਮਹੀਨਾ ਵੀ ਬੀਤ ਚੁੱਕਾ ਹੈ ਜਿਸ ਕਰਕੇ ਪ੍ਰਸ਼ਾਸ਼ਨ ਤੋ ਦੁੱਖੀ ਹੋ ਕੇ ਅੱਜ ਸਾਰੇ ਹੀ ਪੰਜਾਬ ਵਿੱਚ ਕਲਮਛੋੜ ਹੜਤਾਲ ਕਰਕੇ ਕੰਮ ਮੁਕੰਮਲ ਬੰਦ ਕਰ ਦਿੱਤੇ ਗਏ ਹਨ।ਇਸੇ ਦੋਰਾਨ ਬਲਾਕ ਬਰਨਾਲਾ ਵਿੱਚ ਵੀ ਕਰਮਚਾਰੀਆਂ ਵੱਲੋ ਕਲਮਛੋੜ ਹੜਤਾਲ ਸ਼ੁਰੂ ਕੀਤੀ ਗਈ ਹੈ।ਉਹਨਾਂ ਕਿਹਾ ਕਿ ਤਨਖਾਹਾਂ ਤਾਂ ਪਹਲਿਾਂ ਹੀ 3 ਮਹੀਨੇ ਤੋਂ ਬਕਾਇਆ ਪਈਆਂ ਹਨ ਜੇਕਰ 3 ਮਹੀਨੇ ਵਿੱਚ ਨਵਾਂ ਸਿਸਟਮ ਲਾਗੂ ਨਹੀਂ ਹੋ ਸਕਆਿ ਤਾਂ ਭਵਿੱਖ ਵਿੱਚ ਕਿੰਨਾ ਸਮਾਂ ਲੱਗੇਗਾ, ਇਸ ਦਾ ਕੋਈ ਪਤਾ ਨਹੀਂ। ਇਸ ਲਈ ਮਨਰੇਗਾ ਕਰਮਚਾਰੀਆਂ ਦੀ 3 ਮਹੀਨੇ ਦੀ ਬਕਾਇਆ ਤਨਖ਼ਾਹ ਸਲਾਨਾ 10% ਇੰਕਰੀਮੈਂਟ ਲਗਾ ਕੇ ਬਿਨਾਂ ਕਿਸੇ ਦੇਰੀ ਤੋਂ ਜਾਰੀ ਕੀਤੀਆਂ ਜਾਣ। ਇਸ ਮੋਕੇ ਪਰਮਿੰਦਰ ਸਿੰਘ,ਹਰਦੀਪ ਸਿੰਘ,ਗੁਰਪ੍ਰੀਤ ਸਿੰਘ,ਬਲਕਰਨ ਸਿੰਘ,ਦਿਲਪ੍ਰੀਤ ਸਿੰਘ,ਗੁਰਜੀਤ ਸਿੰਘ,ਨਗਿੰਦਰ ਕੋਰ ਮਨਰੇਗਾ ਕਰਮਚਾਰੀ ਹਾਜ਼ਰ ਸਨ।
