ਬਰਨਾਲਾ ਪੁਲਿਸ ਨੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ 6 ਪਰਚੇ ਦਰਜ ਕਰ 7 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

0
PrimeKhabarPunjab Barnala Police

ਬਰਨਾਲਾ -18 ਜੂਨ -ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਦੇ ਤਹਿਤ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਦੁਆਰਾ ਪੁਲਿਸ ਪਾਰਟੀ ਨਾਲ ਰਾਮਬਾਗ ਅਤੇ ਮਿਊਸੀਪਲ ਆਫਿਸ ਦੀ ਬੈਕ ਸਾਈਡ ਦੇ ਘਰਾਂ ਵਿੱਚ ਸਰਚ ਅਭਿਆਨ ਚਲਾਇਆ ਗਿਆ। ਇਸ ਦੌਰਾਨ ਉਹਨਾਂ ਨੇ ਕਈ ਨਸ਼ਾ ਤਸਕਰਾਂ ਦੇ ਘਰਾਂ ਦੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਨੇ ਕਿਹਾ ਕਿ ਅੱਜ ਦੇ ਇਸ ਸਰਚ ਅਭਿਆਨ ਦੇ ਦੌਰਾਨ ਸੱਤ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਛੇ ਪਰਚੇ ਦਰਜ ਕੀਤੇ ਗਏ ਹਨ, ਜਿਨਾਂ ਕੋਲੋਂ 1356 ਨਸ਼ੀਲੀਆਂ ਗੋਲੀਆਂ, 14 ਸ਼ੀਸ਼ੀਆਂ ਨਸ਼ੀਲੀਆਂ ਦਵਾਈ, 114 ਗ੍ਰਾਮ ਨਸ਼ੀਲਾ ਪਾਊਡਰ, 40 ਲੀਟਰ ਸ਼ਰਾਬ ਅਤੇ 39700 ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਖ਼ਤ ਐਕਸ਼ਨ ਲੈਂਦੇ ਹੋਏ ਜਿੱਥੇ ਢੁਕਵੀਂ ਕਰਵਾਈ ਕੀਤੀ ਜਾ ਰਹੀ ਹੈ, ਓਥੇ ਨਸ਼ਿਆਂ ਵਿਰੁੱਧ ਜਾਗਰੂਕਤਾ ਗਤੀਵਿਧੀਆਂ ਵੀ ਕੀਤੀਆਂ ਜਾ ਰਹੀਆਂ ਹਨ।

Barnala Police

ਇਸ ਸਰਚ ਅਭਿਆਨ ਮੌਕੇ ਉਹਨਾਂ ਨਾਲ ਐਸਪੀਡੀ ਅਸ਼ੋਕ ਸ਼ਰਮਾ, ਡੀਐਸਪੀ ਸਤਬੀਰ ਸਿੰਘ, ਡੀਐਸਪੀ ਪਰਮਜੀਤ ਸਿੰਘ ਤੇ ਡੀਐਸਪੀ ਰਜਿੰਦਰ ਪਾਲ ਸਿੰਘ, ਐਸਐਚਓ ਥਾਣਾ ਸਦਰ ਸ਼ੇਰਵਿੰਦਰ ਸਿੰਘ, ਐਸਐਚਓ ਥਾਣਾ ਸਿਟੀ 1 ਲਖਵਿੰਦਰ ਸਿੰਘ, ਐਸਐਚਓ ਸਿਟੀ ਟੂ ਚਰਨਜੀਤ ਸਿੰਘ ਅਤੇ ਐਸਐਚਓ ਥਾਣਾ ਧਨੌਲਾ ਜਗਜੀਤ ਸਿੰਘ, ਸੀਆਈ ਸਟਾਫ ਇਨਚਾਰਜ ਬਲਜੀਤ ਸਿੰਘ ਤੋ ਇਲਾਵਾ ਹੋਰ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ।

About The Author

Leave a Reply

Your email address will not be published. Required fields are marked *