ਨਜਾਇਜ਼ ਕਬਜ਼ਿਆਂ ਤੇ ਲੱਗੀ ਖਬਰ ਦਾ ਅਸਰ, ਡੀਸੀ ਸਾਹਿਬ ਨੇ ਲਿਆ ਤੁਰੰਤ ਐਕਸ਼ਨ

ਹੰਡਿਆਇਆ -18 ਜੂਨ-ਨਗਰ ਪੰਚਾਇਤ ਹੰਡਿਆਇਆ ਦੇ ਛੱਪੜਾਂ ਦੀ ਜਗ੍ਹਾ ਤੇ ਲੋਕਾਂ ਦੁਆਰਾ ਕੀਤੀ ਜਾ ਰਹੇ ਨਜਾਇਜ਼ ਕਬਜ਼ਿਆਂ ਦੀ ਲੱਗੀ ਖਬਰ ਤੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਸਾਹਿਬ ਨੇ ਤੁਰੰਤ ਐਕਸ਼ਨ ਲਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਨਗਰ ਪੰਚਾਇਤ ਹੰਡਿਆਇਆ ਦੇ ਕਰਮਚਾਰੀ ਬਾਬਾ ਜੀਵਨ ਸਿੰਘ ਨਗਰ ਦੇ ਵਿੱਚ ਪੀਲਾ ਪੰਜਾ ਲੈ ਕੇ ਨਜਾਇਜ਼ ਉਸਾਰੀ ਵਾਲੇ ਸਥਾਨ ਤੇ ਪਹੁੰਚ ਗਏ ਅਤੇ ਦੇਖਦੇ ਹੀ ਦੇਖਦੇ ਉਸਾਰੀ ਗਈ ਨਵੀਂ ਕੰਧ ਨੂੰ ਢਹਿ ਢੇਰੀ ਕਰ ਦਿੱਤਾ ਗਿਆ।
ਲੋਕਾਂ ਵਿੱਚ ਡਿਪਟੀ ਕਮਿਸ਼ਨਰ ਬਰਨਾਲਾ ਦੀ ਇਸ ਕਾਰਵਾਈ ਦੀ ਪੁਰਜੋਰ ਸਲਾਂਘਾ ਕੀਤੀ ਜਾ ਰਹੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਅੱਗੇ ਤੋਂ ਲੋਕ ਇਸ ਤਰ੍ਹਾਂ ਨਜਾਇਜ਼ ਕਬਜ਼ੇ ਕਰਨ ਤੋਂ ਡਰਨਗੇ। ਉੱਥੇ ਮੌਜੂਦ ਲੋਕਾਂ ਨੇ ਕਿਹਾ ਕਿ ਜੋ ਐਮਸੀ ਅਤੇ ਨਗਰ ਪੰਚਾਇਤ ਹੰਡਿਆਇਆ ਦੇ ਕਰਮਚਾਰੀ ਇਹਨਾਂ ਕਬਜ਼ਾ ਧਾਰਕਾਂ ਨੂੰ ਸ਼ਹਿ ਦਿੰਦੇ ਹਨ ਉਹਨਾਂ ਦੀ ਜਾਂਚ ਕਰਕੇ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

