ਮਨਰੇਗਾ ਕਰਮਚਾਰੀ ਯੂਨੀਅਨ ਬਰਨਾਲਾ ਨੇ ਕੀਤੀ ਜਿਲਾ ਪੱਧਰੀ ਚੋਣ

0
PrimeKhabarPunjab Manrega

ਡਿਪਟੀ ਕਮਿਸ਼ਨਰ ਬਰਨਾਲਾ ਨੂੰ ਦਿੱਤਾ ਮੰਗ ਪੱਤਰ

ਬਰਨਾਲਾ-02 ਜੂਨ -ਅੱਜ ਮਨਰੇਗਾ ਕਰਮਚਾਰੀ ਯੂਨੀਅਨ ਜ਼ਿਲਾ ਬਰਨਾਲਾ ਦੀ ਰੈਸਟ ਹਾਊਸ ਵਿੱਚ ਮੀਟਿੰਗ ਰੱਖੀ ਗਈ। ਜਿਸ ਵਿੱਚ ਮਨਰੇਗਾ ਕਰਮਚਾਰੀ ਜਿਲਾ ਬਰਨਾਲਾ ਦੀ ਜਿਲਾ ਕਮੇਟੀ ਦੀ ਚੋਣ ਕੀਤੀ ਗਈ। ਜਿਸ ਦੇ ਤਹਿਤ ਗੁਰਵਿੰਦਰ ਸਿੰਘ ਕੱਟੂ ਨੂੰ ਜ਼ਿਲ੍ਹਾ ਪ੍ਰਧਾਨ ,ਮੁਨੀਸ਼ ਸਿੰਗਲਾ ਨੂੰ ਮੀਤ ਪ੍ਰਧਾਨ ,ਨਰਿੰਦਰ ਕੌਰ ਨੂੰ ਸੈਕਟਰੀ ,ਹਰਵਿੰਦਰ ਸਿੰਘ ਏਪੀਓ ਨੂੰ ਖਜਾਨਚੀ. ਜ਼ੁਲਫ ਅਲੀ ਨੂੰ ਪ੍ਰੈੱਸ ਸਕੱਤਰ . ਜਸਮੀਤ ਸਿੰਘ ਨੂੰ ਕਾਨੂੰਨੀ ਸਲਾਹਕਾਰ . ਪਰਮਿੰਦਰ ਸਿੰਘ ਟੀਏ ਨੂੰ ਜਰਨਲ ਸਕੱਤਰ .ਗਗਨਦੀਪ ਸਿੰਘ ਏਪੀਓ ਨੂੰ ਬਲਾਕ ਪ੍ਰਧਾਨ ਬਰਨਾਲਾ ,ਗੁਰਪ੍ਰੀਤ ਸਿੰਘ ਤਾਜੋ ਨੂੰ ਬਲਾਕ ਪ੍ਰਧਾਨ ਸ਼ਹਿਣਾ , ਬੂਟਾ ਸਿੰਘ ਨੂੰ ਬਲਾਕ ਪ੍ਰਧਾਨ ਮਹਿਲ ਕਲਾਂ ਦੇ ਅਹੁਦਿਆਂ ਨਾਲ ਨਿਵਾਜਿਆ ਗਿਆ।

ਅਹੁਦੇਦਾਰਾਂ ਦੀ ਚੋਣ ਤੋਂ ਬਾਅਦ ਮਨਰੇਗਾ ਕਰਮਚਾਰੀਆਂ ਦੁਆਰਾ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਉਹਨਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਉਹਨਾਂ ਨੇ ਮਨਰੇਗਾ ਕਰਮਚਾਰੀਆਂ ਦੇ ਸਲਾਨਾ 10% ਇਨਕਰਮੈਂਟ ਲਗਾਉਣ, ਪਿਛਲੇ ਤਿੰਨ ਮਹੀਨਿਆਂ ਦੀ ਬਕਾਇਆ ਤਨਖਾਹ ਦੇਣ , ਈਪੀਐਫ ਲਾਗੂ ਕਰਾਉਣ, ਮੈਡੀਕਲ ਪੋਲਸੀ ਅਧੀਨ ਕਵਰ ਹੋਣ ਅਤੇ ਕੰਟਰੈਕਟ ਖਤਮ ਹੋਣ ਉਪਰੰਤ 2 ਮੁਲਾਜ਼ਮਾਂ ਨੂੰ ਬਹਾਲ ਕਰਨ ਸਬੰਧੀ ਮੰਗਾਂ ਰੱਖੀਆਂ ਗਈਆਂ ਹਨ।

About The Author

Leave a Reply

Your email address will not be published. Required fields are marked *