12 ਬੋਤਲਾਂ ਠੇਕਾ ਸ਼ਰਾਬ ਦੇਸੀ ਸਮੇਤ ਔਰਤ ਕਾਬੂ

0

ਹੰਡਿਆਇਆ -30 ਮਈ- ਹੰਡਿਆਇਆ ਪੁਲਿਸ ਨੇ ਮੁਖਬਰ ਦੀ ਇਤਲਾਹ ਤੇ ਇੱਕ ਔਰਤ ਨੂੰ ਠੇਕਾ ਸ਼ਰਾਬ ਦੇਸੀ ਸਮੇਤ ਗਿਰਫਤਾਰ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਯੱਕਾਖਾਨਾ ਚੌਂਕ ਹੰਡਿਆਇਆ ਵਿਖੇ ਮੌਜੂਦ ਸੀ,  ਜਿਸ ਦੌਰਾਨ ਮੁਖਬਰ ਨੇ ਇਤਲਾਹ ਦਿੱਤੀ ਕਿ ਰਾਜਵਿੰਦਰ ਕੌਰ ਉਰਫ ਬਿੰਦਰ ਪਤਨੀ ਕੌਰਾ ਸਿੰਘ ਵਾਸੀ ਨੇੜੇ ਛੱਜੂ ਰੋਸ਼ਨ ਦਾ ਕਾਰਖਾਨਾ ਸੈਂਸੀ ਵਾਸਤੀ ਬਰਨਾਲਾ ਜੋ ਬਾਹਰੋਂ ਸਸਤੇ ਭਾਅ ਠੇਕਾ ਸ਼ਰਾਬ ਦੇਸ਼ੀ ਲਿਆ ਕੇ ਅੱਗੇ ਗ੍ਰਾਹਕਾਂ ਨੂੰ ਮਹਿੰਗੇ ਭਾਅ ਵੇਚਦੀ ਹੈ, ਜਿਸ ਨੂੰ 12 ਬੋਤਲਾਂ ਠੇਕਾ ਸ਼ਰਾਬ ਦੇਸੀ ਸਮੇਤ ਗਿਰਫਤਾਰ ਕਰ ਲਿਆ | ਉਹਨਾਂ ਦੱਸਿਆ ਕਿ ਉਕਤ ਔਰਤ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

About The Author

Leave a Reply

Your email address will not be published. Required fields are marked *