ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰਸਟ ਰਜਿ ਜ਼ਿਲ੍ਹਾ ਬਰਨਾਲਾ ਵੱਲੋਂ ਚਾਰ ਲੋੜ ਬੰਦ ਲੜਕੀਆਂ ਦੇ ਵਿਆਹ ਪ੍ਰੋਗਰਾਮ ਸੰਪੰਨ ਕਰਵਾਏ……

0
WhatsApp Image 2025-02-24 at 15.21.32

ਬਰਨਾਲਾ-24ਫਰਵਰੀ-ਸ੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰਸਟ ਰਜਿ ਜ਼ਿਲ੍ਹਾ ਬਰਨਾਲਾ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਸਰਾ ਸਮੂਹਿਕ ਵਿਆਹ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਚਾਰ ਲੋੜਵੰਦ ਲੜਕੀਆਂ ਦੇ ਵਿਆਹ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਬਰਨਾਲਾ ਵਿਖੇ ਕਰਵਾਏ ਗਏ ਜਿਸ ਵਿੱਚ ਲੜਕੀਆਂ ਨੂੰ ਘਰੇਲੂ ਜਰੂਰਤ ਦਾ ਸਾਰਾ ਸਮਾਨ ਜਿਵੇਂ ਡਬਲ ਬੈਡ, ਅਲਮਾਰੀ ,ਪੱਖਾ ,ਪ੍ਰੈਸ ,ਸੂਟ ,ਮੇਜ ਕੁਰਸੀਆਂ, ਲੋੜੀਂਦੇ ਬਰਤਨ ਆਦਿ ਦਿੱਤੇ ਗਏ । ਇਸ ਮੌਕੇ ਸੰਤ ਸਤਵਿੰਦਰ ਹੀਰਾ ਜੀ ਖੁਰਾਲਗੜ੍ਹ ਵਾਲੇ ,ਟਰਸਟ ਚੇਅਰਮੈਨ ਬਾਬਾ ਰਾਜਵਰਿੰਦਰ ਸਿੰਘ ਜੀ ਟਿੱਬਾ ,ਸੰਤ ਹਰਬੰਸ ਸਿੰਘ ਜੀ ਜੈਨਪੁਰ , ਬਾਬਾ ਮਨਪ੍ਰੀਤ ਸਿੰਘ ਅਲੀਪੁਰ , ਬਾਬਾ ਗੁਰਪ੍ਰੀਤ ਸਿੰਘ ਬਰਨਾਲਾ ,ਬਾਬਾ ਕਾਹਨ ਸਿੰਘ ਲੁਧਿਆਣਾ ,ਬਾਬਾ ਸੋਹਣ ਸਿੰਘ ਫਿਰੋਜ਼ਪੁਰ, ਬਾਬਾ ਜਗਤਾਰ ਸਿੰਘ ਜੰਮੂ ਕਸ਼ਮੀਰ, ਬਾਬਾ ਹੀਰਾ ਸਿੰਘ ਫੌਜੀ ਲੁਧਿਆਣਾ ਅਤੇ ਬਹੁਤ ਸਾਰੇ ਮਹਾਂਪੁਰਸ਼ਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਗੁਰੂ ਜਸ ਗਾ ਕੇ ਹਾਜ਼ਰੀ ਲਗਵਾਈ ਉਪਰੰਤ ਗੁਰਮੀਤ ਸਿੰਘ ਮੀਤ ਹੇਅਰ ਐਮਪੀ ਸੰਗਰੂਰ ,ਕੁਲਦੀਪ ਸਿੰਘ ਕਾਲਾ ਢਿੱਲੋ ਐਮਐਲਏ ਬਰਨਾਲਾ ਚੇਅਰਮੈਨ ਰਾਮ ਤੀਰਥ ਮੰਨਾ ਅਤੇ ਸ਼ਹਿਰ ਦੇ ਐਮਸੀ ਭੁਪਿੰਦਰ ਸਿੰਘ ਭਿੰਦੀ,ਖੁਸ਼ੀ ਮੁਹੰਮਦ ਅਤੇ ਸਾਰੇ ਮਾਨਯੋਗ ਐਮਸੀ ਸਾਹਿਬਾਨ ਪਹੁੰਚੇ , ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਕਮੇਟੀ ਸੰਗਰੂਰ ,ਬਾਬਾ ਲਵਲੀ ਤੇ ਸਮੂਹ ਸੰਗਤ ਪਿੰਡ ਕੈਰੇਂ, ਮੱਘਰ ਸਿੰਘ ,ਰਾਜਾ ਸਿੰਘ ਅਤੇ ਸਮੂਹ ਸੰਗਤ ਹੰਡਿਆਇਆ ,ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਾਰੇ ਹੀ ਪਤਵੰਤੇ ਸੱਜਣਾ ਨੇ ਵਿਸ਼ੇਸ਼ ਤੌਰ ਤੇ ਆਸ਼ੀਰਵਾਦ ਅਤੇ ਸਹਿਯੋਗ ਦਿੱਤਾ ।ਪਰਮਜੀਤ ਸਿੰਘ ਖਾਲਸਾ ਮੈਂਬਰ ਐਸਜੀਪੀਸੀ ਅੰਮ੍ਰਿਤਸਰ ਅਤੇ ਸੁਰਜੀਤ ਸਿੰਘ ਠੀਕਰੀਵਾਲ ਮੈਨੇਜਰ ਗੁਰੂ ਘਰ ਬਾਬਾ ਗਾਂਧਾ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ। ਇਸ ਮੌਕੇ ਪ੍ਰਧਾਨ ਜਗਤਾਰ ਸਿੰਘ ,ਬੂਟਾ ਸਿੰਘ ਧਾਲੀਵਾਲ ,ਜਨਰਲ ਸਕੱਤਰ ਅਵਤਾਰ ਸਿੰਘ ਢਿੱਲੋਂ,ਹਰਜਿੰਦਰ ਸਿੰਘ ਘੁਮਾਣ, ਸਵਰਨ ਸਿੰਘ ਤੇ ਦਰਸ਼ਨ ਸਿੰਘ ਸਹਿਜੜਾ ,ਕਰਮਜੀਤ ਸਿੰਘ, ਮੇਜਰ ਸਿੰਘ ਫੌਜੀ , ਤਰਸੇਮ ਸਿੰਘ ,ਰਣਵੀਰ ਸਿੰਘ ,ਬਾਬੂ ਸਿੰਘ ਕੰਬੜਵਾਲ ,ਸੁਰਜੀਤ ਸਿੰਘ ਬਿਜਲੀ ਵਾਲੇ ਜਸਵਿੰਦਰ ਸਿੰਘ ਰਾਜਾ ,ਭੁਪਿੰਦਰ ਸਿੰਘ ਰੁਪਾਲ ,ਜਸਵਿੰਦਰ ਸਿੰਘ ,ਰਹਿਮਤ ਸਿੰਘ ਅਤੇ ਟਰੱਸਟ ਦੇ ਸਾਰੇ ਸੇਵਾਦਾਰਾਂ ਅਤੇ ਟਰੱਸਟ ਦਾ ਇਸਤਰੀ ਵਿੰਗ ਜੋ ਦਾਜ ਦਾ ਸਾਮਾਨ ਪ੍ਰਬੰਧ ਵੇਖਦਾ ਹੈ, ਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦੂਸਰਾ ਸਮੂਹਿਕ ਵਿਆਹ ਪ੍ਰੋਗਰਾਮ ਬਹੁਤ ਵਧੀਆ ਤਰੀਕੇ ਨਾਲ ਸੰਪੰਨ ਹੋਇਆ ।

About The Author

Leave a Reply

Your email address will not be published. Required fields are marked *