“ਆਪ” ਆਗੂ ਦੀ ਚੱਲ ਰਹੀ ਪੰਚਾਇਤ ਵਿੱਚ ਗੋਲੀ ਮਾਰ ਕੇ ਕੀਤੀ ਹੱਤਿਆ……

0
Primekhabarpunjab Fire

ਅਬੋਹਰ-21ਫਰਵਰੀ-“ਆਪ” ਆਗੂ ਦੀ ਚੱਲ ਰਹੀ ਪੰਚਾਇਤ ਦੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਅਬੋਹਰ ਦੇ ਪਿੰਡ ਕੋਲਰਖੇੜਾ ਵਿੱਚ ਲੋਕਾਂ ਦੇ ਜਮੀਨੀ ਝਗੜੇ ਕਾਰਨ ਪੰਚਾਇਤ ਲੱਗੀ ਹੋਈ ਸੀ ਜਿਸ ਦੌਰਾਨ ਪਿੰਡ ਦੇ ਮਨੋਜ ਕੁਮਾਰ ਨਾਮ ਦੇ ਵਿਅਕਤੀ ਨੇ ਮੌਜੂਦਾ ਸਰਪੰਚ ਪੂਨਮ ਦੇ ਪਤੀ ਸ਼ੰਕਰ ਕੁਮਾਰ ਨੂੰ ਗੋਲੀ ਮਾਰ ਦਿੱਤੀ। ਗੋਲੀ ਮਾਰਨ ਵਾਲਾ ਵਿਅਕਤੀ ਮਨੋਜ ਕੁਮਾਰ ਵੀ ਆਮ ਆਦਮੀ ਪਾਰਟੀ ਦਾ ਹੀ ਆਗੂ ਹੈ। ਜਖਮੀ ਸ਼ੰਕਰ ਕੁਮਾਰ ਨੂੰ ਤੁਰੰਤ ਇਲਾਜ ਲਈ ਸ਼੍ਰੀ ਗੰਗਾ ਨਗਰ ਲੈ ਗਏ ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਰਸਤੇ ਵਿੱਚ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

About The Author

Leave a Reply

Your email address will not be published. Required fields are marked *