ਸਰਕਾਰੀ ਪ੍ਰਾਇਮਰੀ ਸਕੂਲ ਹੰਡਿਆਇਆ ਵਿਖੇ ਸਲਾਨਾ ਸਮਾਰੋਹ ਅਤੇ ਇਨਾਮ ਵੰਡ ਸਮਾਗਮ “ਗੁਲਦਸਤਾ”ਯਾਦਗਾਰੀ ਹੋ ਨਿੱਬੜਿਆ

0
Prime khabar punjab Hnad Guldasta

ਹੰਡਿਆਇਆ ਸਕੂਲ ਹਮੇਸ਼ਾ ਉਮੀਦਾਂ ਤੇ ਖਰਾ ਉੱਤਰਦਾ ਹੈ- ਡੀਈਓ ਮੈਡਮ

ਹੰਡਿਆਇਆ-19ਫਰਵਰੀ-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੰਡਿਆਇਆ ਦੇ ਵਿਹੜੇ ਵਿੱਚ ਸਲਾਨਾ ਸਮਾਰੋਹ ਅਤੇ ਇਨਾਮ ਵੰਡ ਸਮਾਰੋਹ “ਗੁਲਦਸਤਾ” ਸ਼ਾਨੋ ਸ਼ੋਕਤ ਨਾਲ ਕਰਵਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਸ਼੍ਰੀਮਤੀ ਇੰਦੂ ਸਿਮਕ ਜੀ ਜਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸਨ। ਸਮਾਗਮ ਦੀ ਸ਼ੁਰੂਆਤ ਧਾਰਮਿਕ ਸਬਦ ਨਾਲ਼ ਕੀਤੀ ਗਈ, ਸਵਾਗਤ ਗੀਤ, ਮਾਈਮ, ਸਿੱਖ ਗੁਰੂ ਦਾ, ਗੁਰਮੁਖੀ ਦਾ ਬੇਟਾ, ਹਰਿਆਣਵੀ ਨਾਚ, ਰਾਜਸਥਾਨੀ ਨਾਚ, ਕੋਰਿਓਗ੍ਰਾਫੀ ਆਰਮੀ, ਭੰਗੜਾ, ਪਿੰਡ ਦੀਆਂ ਗਲੀਆ ਆਦਿ ਦੀ ਪੇਸ਼ਕਾਰੀ ਨੇ ਸਾਰਿਆਂ ਨੂੰ ਬੰਨ ਕੇ ਰੱਖਿਆ। ਇਨਾਮ ਵੰਡਣ ਦੀ ਰਸਮ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਕੀਤੀ ਗਈ। ਓਹਨਾਂ ਆਪਣੇ ਭਾਸ਼ਣ ਵਿੱਚ ਜਿੱਥੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ, ਉੱਥੇ ਨਾਲ੍ ਹੀ ਕਿਹਾ ਕਿ ਓਹ ਹਰ ਸਮੇਂ ਸਕੂਲ ਦੀ ਬਿਹਤਰੀ ਦੇ ਲਈ ਸਕੂਲ ਵਲੋਂ ਕੀਤੀਆਂ ਜਾਂਦੀਆਂ ਗਤਿਵਿਧੀਆਂ ਲਈ ਹਰ ਸੰਭਵ ਸਹਿਯੋਗ ਕਰਨਗੇ। ਸਕੂਲ ਮੁੱਖੀ ਸਰਦਾਰ ਤਰਵਿੰਦਰ ਸਿੰਘ ਜੀ ਨੇ ਸਕੂਲ ਦੀ ਪ੍ਰਗਤੀ ਰਿਪੋਰਟ ਪੜ੍ਹੀ। ਓਹਨਾਂ ਸੀਨੀਅਰ ਸੈਕੰਡਰੀ ਸਕੂਲ ਦੇ ਇੰਚਾਰਜ ਸਰਦਾਰ ਰਣਜੀਤ ਸਿੰਘ ਜੰਡੂ ਅਤੇ ਸਮੁੱਚੇ ਸਟਾਫ਼ ਦਾ, ਨਗਰ ਪੰਚਾਇਤ ਦੇ ਪ੍ਰਧਾਨ ਅਤੇ ਸਮੁੱਚੀ ਪੰਚਾਇਤ ਦਾ ਸਹਿਯੋਗ ਲਈ ਧੰਨਵਾਦ ਕੀਤਾ। ਇਸ ਪ੍ਰੋਗਰਾਮ ਦੀ ਸ਼ਾਨਦਾਰ ਸਫ਼ਲਤਾ ਲਈ ਸਰਦਾਰ ਵਸਾਵਾ ਸਿੰਘ ਭਰੀ (ਐਮ ਸੀ) ਦਾ ਵਿਸ਼ੇਸ਼ ਯੋਗਦਾਨ ਰਿਹਾ। ਪ੍ਰੋਗਰਾਮ ਦੇ ਅੰਤ ਵਿੱਚ ਗਿੱਧੇ ਦੀ ਪੇਸ਼ਕਾਰੀ ਯਾਦਗਾਰੀ ਹੋ ਨਿੱਬੜੀ।

Handiaya School Guldasta

ਸਟੇਜ ਸੰਚਾਲਨ ਦੀ ਭੂਮਿਕਾ ਸ਼੍ਰੀ ਮਤੀ ਮਨਦੀਪ ਸ਼ਰਮਾ ਅਤੇ ਸਰਦਾਰ ਬਲਜੀਤ ਸਿੰਘ ਅਕਲੀਆ ਨੇ ਨਿਭਾਈ। ਪ੍ਰੋਗਰਾਮ ਦੇ ਅਖੀਰ ਵਿੱਚ ਸਰਦਾਰ ਰਣਜੀਤ ਸਿੰਘ ਜੰਡੂ ਸੈਕੰਡਰੀ ਸਕੂਲ ਹੰਡਿਆਇਆ ਦੇ ਇੰਚਾਰਜ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਵਾਲੇ ਮੁੱਖ ਮਹਿਮਾਨ, ਪਤਵੰਤਿਆਂ, ਅਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਧੰਨਵਾਦ ਕਰਦੇ ਹੋਏ ਸਮਾਗ਼ਮ ਦੀ ਸਫ਼ਲਤਾ ਲਈ ਸਕੂਲ ਮੁੱਖੀ ਸਰਦਾਰ ਤਰਵਿੰਦਰ ਸਿੰਘ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਡਾਇਟ ਪ੍ਰਿੰਸੀਪਲ ਡਾਕਟਰ ਮਨੀਸ਼ ਮੋਹਨ ਸ਼ਰਮਾ, ਬੀਪੀਈਓ ਸਰਦਾਰ ਹਰਿੰਦਰ ਸਿੰਘ ਬਰਾੜ, ਜਿਲ੍ਹਾ ਕੋਆਡੀਨੇਟਰ ਸਰਦਾਰ ਕੁਲਦੀਪ ਸਿੰਘ ਭੁੱਲਰ, ਸ਼੍ਰੀ ਕਮਲਦੀਪ, ਸ਼੍ਰੀ ਰਾਜੀਵ ਕੁਮਾਰ(ਨਗਰ ਪੰਚਾਇਤ ਹੰਡਿਆਇਆ) ਪ੍ਰੈਸ ਤੋਂ ਸਰਦਾਰ ਬੰਦਨ ਤੋੜ, ਗੁਰਜੀਤ ਖੁੱਡੀ, ਸਮਿਤ ਗੁਪਤਾ, ਰਾਕੇਸ਼ ਜੇਠੀ,ਚੌਂਕੀ ਇੰਚਾਰਜ ਸਰਦਾਰ ਤਰਸੇਮ ਸਿੰਘ ਅਤੇ ਸਟਾਫ਼ ਸੈਂਟਰ ਮੁੱਖੀ ਸਰਦਾਰ ਕਰਤਾਰ ਸਿੰਘ, ਸਰਦਾਰ ਜਸਵੀਰ ਸਿੰਘ, ਸ਼੍ਰੀ ਨਿਤਿਨ ਸੋਢੀ, ਐੱਸ ਐਮ ਸੀ ਚੇਅਰਮੈਨ ਸਰਦਾਰ ਜਤਿੰਦਰ ਸਿੰਘ ਅਤੇ ਸਮੁੱਚੀ ਕਮੇਟੀ ਵੀ ਹਾਜ਼ਰ ਸਨ

About The Author

Leave a Reply

Your email address will not be published. Required fields are marked *