ਦਲਿਤ ਲੀਡਰ ਸ਼੍ਰੀ ਦਰਸ਼ਨ ਕਾਂਗੜਾ ਦੇ ਘਰ ਪਹੁੰਚਣ ਤੇ ਵਿਜੈ ਇੰਦਰ ਸਿੰਗਲਾ ਦਾ ਸੰਵਿਧਾਨ ਪ੍ਰਤਿਮਾ ਨਾਲ ਕੀਤਾ ਗਿਆ ਵਿਸ਼ੇਸ਼ ਸਨਮਾਨ……

0
Prime khabar Punjab Vijay Iner Singla

ਕਾਂਗੜਾ ਪਰਿਵਾਰ ਦੀ ਦਲਿਤਾਂ ਲਈ ਕੀਤੀ ਜਾ ਰਹੀ ਕਾਰਗੁਜ਼ਾਰੀ ਸ਼ਲਾਘਾਯੋਗ: ਸ਼੍ਰੀ ਵਿਜੈ ਇੰਦਰ ਸਿੰਗਲਾ

ਸੰਗਰੂਰ-12 ਫਰਵਰੀ (ਹਿਮਾਂਸ਼ੂ ਗੋਇਲ)- ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸ਼੍ਰੀ ਵਿਜੈ ਇੰਦਰ ਸਿੰਗਲਾ ਅੱਜ ਸੀਨੀਅਰ ਦਲਿਤ ਲੀਡਰ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ ਭਾਰਤ ਦੇ ਘਰ ਸੁੰਦਰ ਇਨਕਲੈਵ ਸੰਗਰੂਰ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਪਰਿਵਾਰ ਨਾਲ ਸਮਾਂ ਬਿਤਾਇਆ ਅਤੇ ਕੁੱਝ ਸਿਆਸੀ ਨੁਕਤੇ ਵੀ ਸਾਂਝੇ ਕੀਤੇ। ਇਸ ਮੌਕੇ ਕਾਂਗੜਾ ਪਰਿਵਾਰ ਅਤੇ ਵਾਰਡ ਨੰਬਰ 21 ਦੇ ਨੌਜਵਾਨਾਂ ਵੱਲੋਂ ਸ਼੍ਰੀ ਵਿਜੈ ਇੰਦਰ ਸਿੰਗਲਾ ਦਾ ਸੰਵਿਧਾਨ ਦੀ ਪ੍ਰਤਿਮਾ ਨਾਲ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕਾਂਗੜਾ ਪਰਿਵਾਰ ਉਨ੍ਹਾਂ ਦਾ ਆਪਣਾ ਪਰਿਵਾਰ ਹੈ। ਉਹ ਅੱਜ ਪਰਿਵਾਰ ਨੂੰ ਮਿਲਣ ਲਈ ਅਤੇ ਚਾਹ ਦਾ ਕੱਪ ਸਾਂਝਾ ਕਰਨ ਲਈ ਆਏ ਹਨ।

ਉਨ੍ਹਾਂ ਐਸ ਸੀ ਕਮਿਸ਼ਨ ਦੇ ਸ਼੍ਰੀਮਤੀ ਪੂਨਮ ਕਾਂਗੜਾ ਅਤੇ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ ਭਾਰਤ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹਨਾਂ ਦੀ ਸਮਾਜ ਪ੍ਰਤੀ ਕਾਰਗੁਜ਼ਾਰੀ ਕਾਫੀ ਸ਼ਲਾਘਾਯੋਗ ਹੈ। ਜ਼ੋ ਪਿਛਲੇ ਲੰਮੇ ਸਮੇਂ ਤੋਂ ਦਲਿਤ ਵਰਗ ਦੀ ਵੱਡੇ ਪੱਧਰ ਤੇ ਸੇਵਾ ਕਰਦੇ ਆ ਰਹੇ ਹਨ। ਇਸ ਮੌਕੇ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਾਂਗਰਸ ਪਾਰਟੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿਰਫ ਕਾਂਗਰਸ ਪਾਰਟੀ ਹੀ ਅਜਿਹੀ ਪਾਰਟੀ ਹੈ, ਜਿਸ ਨੇ ਦਲਿਤ ਵਰਗ ਨੂੰ ਉੱਚ ਅਹੁਦਿਆਂ ਨਾਲ ਨਿਵਾਜਿਆ ਹੈ ਅਤੇ ਹਮੇਸ਼ਾ ਬਰਾਬਰਤਾ ਦਾ ਦਰਜਾ ਦਿੱਤਾ ਹੈ ਅਤੇ ਅੱਜ ਵੀ ਦੇਸ਼ ਅੰਦਰ ਕਾਂਗਰਸ ਪਾਰਟੀ ਦੀ ਅਗਵਾਈ ਕਰ ਰਹੇ ਸ਼੍ਰੀ ਰਾਹੁਲ ਗਾਂਧੀ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੁਆਰਾ ਰਚਿਤ ਸਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਦਲਿਤ ਭਾਈਚਾਰੇ ਦਾ ਆਪਸ ਵਿੱਚ ਨੂਹ ਮਾਸ ਦਾ ਰਿਸ਼ਤਾ ਹੈ। ਜ਼ੋ ਹਮੇਸ਼ਾ ਰਹੇਗਾ ਇਸ ਮੌਕੇ ਕਾਂਗੜਾ ਪਰਿਵਾਰ ਦੇ ਸ਼੍ਰੀਮਤੀ ਪੂਨਮ ਕਾਂਗੜਾ, ਸ਼੍ਰੀ ਦਰਸ਼ਨ ਸਿੰਘ ਕਾਂਗੜਾ, ਸ਼੍ਰੀ ਸਾਜਨ ਕਾਂਗੜਾ, ਸ਼੍ਰੀਮਤੀ ਅਰਾਧਨਾ ਕਾਂਗੜਾ ਤੋਂ ਇਲਾਵਾ ਬਲਾਕ ਕਾਂਗਰਸ ਦੇ ਪ੍ਰਧਾਨ ਰੋਕੀ ਬਾਂਸਲ, ਬਿੰਦਰ ਬਾਂਸਲ,ਡਿੱਪਨ ਸਹੋਤਾ, ਰਾਣਾ ਬਾਲੂ, ਸੱਤਪਾਲ ਧਾਲੀਵਾਲ, ਦਵਿੰਦਰ ਧਾਲੀਵਾਲ,ਕਰਨ ਕੁਮਾਰ, ਪੁਸ਼ਵਿੰਦਰ ਸਿੰਘ,ਦਾਰਾ ਸਿੰਘ, ਭੁਪਿੰਦਰ ਸਿੰਘ, ਕਮਲ ਜੰਡੂ, ਲਖਮੀਰ ਸਿੰਘ ਸੇਖੋਂ, ਜਸਪ੍ਰੀਤ ਸਿੰਘ ਜੱਸਾ, ਸਾਹਿਲ ਕੁਮਾਰ, ਜੱਗੀ,ਕਾਲੂ, ਮਨਵੀਰ ਸਿੰਘ,ਰਾਮ ਕਾਂਗੜਾ,ਸੰਜੂ ਆਦਿ ਹਾਜ਼ਰ ਸਨ।

About The Author

Leave a Reply

Your email address will not be published. Required fields are marked *