ਸੀਐਮ ਭਗਵੰਤ ਮਾਨ ਦੇ ਘਰ ਤੇ ਦਿੱਲੀ ਪੁਲਿਸ ਦੀ ਰੇਡ

0
Prime K Punjab Bhagwant

ਨਵੀਂ ਦਿੱਲੀ-30 ਜਨਵਰੀ- ਪੰਜਾਬ ਦੇ ਸੀਐੱਮ ਭਗਵੰਤ ਮਾਨ ਦੇ ਘਰ ਤੇ ਦਿੱਲੀ ਪੁਲਿਸ ਦੀ ਰੇਡ ਦੀ ਖ਼ਬਰ ਹੈ। ਇਹ ਜਾਣਕਾਰੀ ਦਿੱਲੀ ਸੀਐੱਮ ਆਤਿਸ਼ੀ ਨੇ ਦਿੱਤੀ ਹੈ।

ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਦਿੱਲੀ ਪੁਲਿਸ ਭਗਵੰਤ ਮਾਨ ਦੀ ਦਿੱਲੀ ਵਿੱਚ ਸਥਿਤ ਰਿਹਾਇਸ਼ ਤੇ ਛਾਪੇਮਾਰੀ ਕਰ ਰਹੀ ਹੈ। ਭਾਜਪਾ ਦੇ ਲੋਕ ਦਿਨ-ਦਿਹਾੜੇ ਪੈਸੇ, ਜੁੱਤੇ ਅਤੇ ਚਾਦਰਾਂ ਵੰਡ ਰਹੇ ਹਨ – ਇਹ ਦਿਖਾਈ ਨਹੀਂ ਦੇ ਰਿਹਾ। ਸਗੋਂ ਉਹ ਚੁਣੇ ਹੋਏ ਪੰਜਾਬ ਦੇ ਮੁੱਖ ਮੰਤਰੀ ਦੇ ਨਿਵਾਸ ‘ਤੇ ਛਾਪਾ ਮਾਰਨ ਤੱਕ ਪਹੁੰਚ ਜਾਂਦੇ ਹਨ। ਵਾਹ ਭਾਜਪਾ! ਦਿੱਲੀ ਦੇ ਲੋਕ 5 ਤਰੀਕ ਨੂੰ ਆਪਣਾ ਜਵਾਬ ਦੇਣਗੇ!

ਇੱਥੇ ਦੱਸਣ ਯੋਗ ਹੈ ਕਿ ਦਿੱਲੀ ਪੁਲਿਸ ਵੱਲੋਂ “ਪੰਜਾਬ ਸਰਕਾਰ” ਲਿਖੀ ਹੋਈ ਪੰਜਾਬ ਨੰਬਰ ਦੀ ਇੱਕ ਕਾਰ ਪਕੜੀ ਗਈ ਹੈ। ਜਿਸ ਵਿੱਚੋਂ ਪੈਸੇ, ਸ਼ਰਾਬ ਦੀਆਂ ਬੋਤਲਾਂ ਅਤੇ ਆਮ ਆਦਮੀ ਪਾਰਟੀ ਦੇ ਪ੍ਰਚਾਰ ਦਾ ਸਮਾਨ ਪ੍ਰਾਪਤ ਹੋਇਆ ਸੀ। ਜਿਸ ਦੀ ਜਾਂਚ ਦਿੱਲੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

About The Author

Leave a Reply

Your email address will not be published. Required fields are marked *