4 ਕਿਲੋ ਭੁੱਕੀ ਸਣੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ
ਬਰਨਾਲਾ-24ਜਨਵਰੀ-ਥਾਣਾ ਸਿਟੀ-2 ਬਰਨਾਲਾ ਦੀ ਪੁਲਿਸ ਨੇ ਸਾਢੇ 4 ਕਿਲੋ ਭੁੱਕੀ ਸਣੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਗਰਚਾ ਰੋਡ ਰਾਹੀਂ ਸਿੰਮੀ ਪੈਲੇਸ ਹੰਡਿਆਇਆ ਰੋਡ ਬਰਨਾਲਾ ਵੱਲ ਨੂੰ ਜਾ ਰਹੀ ਸੀ, ਤਾਂ ਗਰੇਵਾਲ ਪੈਲੇਸ ਨੇੜੇ ਇਕ ਵਿਅਕਤੀ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਕਰਦਿਆਂ ਉਸ ਪਾਸੋਂ 4 ਕਿਲੋ 500 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਪੁਲਿਸ ਨੇ ਮੁਲਜ਼ਮ ਦਵਿੰਦਰ ਸਿੰਘ ਉਰਫ਼ ਲਾਲੀ ਪੁੱਤਰ ਦਲੀਪ ਸਿੰਘ ਵਾਸੀ ਗੁਰਸੇਵਕ ਨਗਰ ਬਰਨਾਲਾ ਖ਼ਿਲਾਫ਼ ਮਾਮਲਾ ਦਰਜ ਕਰਦਿਆਂ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।