ਅੱਗ ਦੀ ਅਫਵਾਹ ਨਾਲ ਟਰੇਨ ਚੋਂ ਉਤਰੇ ਯਾਤਰੀ, ਦੂਸਰੀ ਟ੍ਰੇਨ ਦੀ ਚਪੇਟ ਵਿੱਚ ਆਏ

0
Prime K p Train

ਮਹਾਰਾਸ਼ਟਰ-22ਜਨਵਰੀ-ਮਹਾਰਾਸ਼ਟਰ ਦੇ ਜਲਗਾਉ ਜਿਲੇ ਦੇ ਪਰਾਂਡਾ ਰੇਲਵੇ ਸਟੇਸ਼ਨ ਦੇ ਕੋਲ ਇੱਕ ਭਿਆਨਕ ਹਾਦਸਾ ਵਾਪਰ ਗਿਆ। ਪੁਸ਼ਪਕ ਐਕਸਪਰੈਸ ਦੇ ਅੱਗ ਲੱਗਣ ਦੀ ਅਫਵਾਹ ਦੇ ਚਲਦਿਆਂ ਯਾਤਰੀਆਂ ਨੇ ਅਫਰਾ ਤਫਰੀ ਵਿੱਚ ਟਰੇਨ ਤੋਂ ਉਤਰਨਾ ਸ਼ੁਰੂ ਕਰ ਦਿੱਤਾ ਪ੍ਰੰਤੂ ਉਸੀ ਮੌਕੇ ਦੂਸਰੀ ਤਰਫ ਤੋਂ ਆ ਰਹੀ ਕਰਨਾਟਕ ਐਕਸਪ੍ਰੈਸ ਦੀ ਚਪੇਟ ਵਿੱਚ ਆ ਜਾਣ ਕਾਰਨ ਕਈ ਯਾਤਰੀਆਂ ਦੀ ਜਾਨ ਚਲੀ ਗਈ।

ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਗ ਲੱਗਣ ਦੀ ਅਫਵਾਹ ਦੇ ਚਲਦਿਆਂ ਯਾਤਰੀਆਂ ਦੁਆਰਾ ਟ੍ਰੇਨ ਨੂੰ ਚੈਨ ਖਿੱਚ ਕੇ ਰੋਕ ਦਿੱਤਾ ਅਤੇ ਡੱਬੇ ਤੋਂ ਹੇਠਾਂ ਉੱਤਰ ਆਏ ਪ੍ਰੰਤੂ ਉਸੇ ਮੌਕੇ ਦੂਸਰੇ ਤਰਫ ਤੋਂ ਆ ਰਹੀ ਟ੍ਰੇਨ ਨੇ ਉਹਨਾਂ ਨੂੰ ਕੁਚਲ ਦਿੱਤਾ। ਮਰਨ ਵਾਲਿਆਂ ਦੀ ਸੰਖਿਆ ਦੀ ਅਜੇ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਪ੍ਰੰਤੂ ਕਈ ਲੋਕਾਂ ਦੀ ਮਾਰੇ ਜਾਣ ਦੀ ਅਸ਼ੰਕਾ ਜਤਾਈ ਜਾ ਰਹੀ ਹੈ।

ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਦੇ ਉੱਚ ਅਧਿਕਾਰੀ ਅਤੇ ਕਰਮਚਾਰੀ ਘਟਨਾ ਸਥਲ ਤੇ ਪਹੁੰਚ ਗਏ ਅਤੇ ਰਾਹਤ ਬਚਾਵ ਦੇ ਕੰਮਾਂ ਨੂੰ ਸ਼ੁਰੂ ਕਰ ਦਿੱਤਾ। ਫਿਲਹਾਲ ਜਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਏ ਜਾਣ ਦਾ ਕੰਮ ਜਾਰੀ ਹੈ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਸ਼ੋਕ ਦਾ ਮਾਹੌਲ ਹੈ। ਰੇਲਵੇ ਪ੍ਰਸ਼ਾਸਨ ਦੁਆਰਾ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ

About The Author

Leave a Reply

Your email address will not be published. Required fields are marked *