ਚਾਰ ਦਿਨ ਠੇਕੇ ਰਹਿਣਗੇ ਬੰਦ

0
Prime khabar Punjab Theke

ਨਵੀਂ ਦਿੱਲੀ-22 ਜਨਵਰੀ-ਨਵੀਂ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਦਿੱਲੀ ਸਰਕਾਰ ਨੇ ਸ਼ਹਿਰ ਵਿੱਚ ਸ਼ਰਾਬ ਦੀਆਂ ਦੁਕਾਨਾਂ ਅਤੇ ਸ਼ਰਾਬ ਪਰੋਸਣ ਵਾਲੇ ਹੋਰ ਸਥਾਨਾਂ ਨੂੰ 3 ਤੋਂ 5 ਫਰਵਰੀ ਤੱਕ ਮਤਦਾਨ ਵਾਲੇ ਦਿਨ ਅਤੇ 8 ਫਰਵਰੀ ਨੂੰ ਨਤੀਜੇ ਐਲਾਨ ਹੋਣ ਵਾਲੇ ਦਿਨ ਬੰਦ ਰੱਖਣ ਦਾ ਹੁਕਮ ਦਿੱਤਾ ਹੈ। ਦਿੱਲੀ ਦੇ ਅਬਕਾਰੀ ਕਮਿਸ਼ਨਰ ਵੱਲੋਂ ਉਪਰੋਕਤ ਤਰੀਕਾਂ ਨੂੰ ਅਬਕਾਰੀ ਨਿਯਮ 2010 ਦੇ ਤਹਿਤ ਡਰਾਈ ਡੇ ਘੋਸ਼ਿਤ ਕੀਤਾ ਗਿਆ ਹੈ। ਸੂਚਨਾ ਵਿੱਚ ਕਿਹਾ ਗਿਆ ਹੈ, “ਇਹ ਹੁਕਮ ਦਿੱਤਾ ਜਾਂਦਾ ਹੈ ਕਿ 3 ਫਰਵਰੀ ਨੂੰ ਸ਼ਾਮ 6 ਵਜੇ ਤੋਂ 5 ਫਰਵਰੀ ਦੀ ਸ਼ਾਮ 6 ਵਜੇ ਤੱਕ (ਵੋਟਾਂ ਖਤਮ ਹੋਣ ਲਈ ਨਿਰਧਾਰਿਤ ਸਮੇਂ ਨਾਲ ਸਮਾਪਤ ਹੋਣ ਵਾਲੇ 48 ਘੰਟਿਆਂ ਦੇ ਦੌਰਾਨ) ਅਤੇ ਵੋਟਾਂ ਦੀ ਗਿਣਤੀ ਦੇ ਦਿਨ 8 ਫਰਵਰੀ ਨੂੰ ਡਰਾਈ ਡੇ ਰਹੇਗਾ।”

About The Author

Leave a Reply

Your email address will not be published. Required fields are marked *