ਬਿਜਨਸ ਬਲਾਸਟਰ ਸਕੀਮ ਅਧੀਨ ਲਗਾਇਆ ਮੇਲਾ

1
Prime khabar Punjab Johpur

ਬਰਨਾਲਾ-20ਜਨਵਰੀ-ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਬਿਜਨਸ ਬਲਾਸਟਰ ਸਕੀਮ ਅਧੀਨ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿਖੇ ਬਿਜਨਸ ਬਲਾਸਟਰ ਬੱਚਿਆਂ ਮੇਲਾ ਲਗਾਇਆ ਗਿਆ। ਇਸ ਮੌਕੇ ਬੱਚਿਆ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਸਟਾਲ ਲਗਾਈਆਂ ਗਈਆ। ਬਿਜਨਸ ਬਲਾਸਟਰ ਨੋਡਲ ਅਫਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਸਕੀਮ ਅਧੀਨ ਸਕੂਲ ਦੇ 50 ਬੱਚਿਆ ਨੂੰ ਸਰਕਾਰ ਵਲੋ ਬਿਜ਼ਨਸ ਕਰਨ ਲਈ ਗਰਾਂਟ ਜਾਰੀ ਕੀਤੀ ਗਈ ਸੀ। ਸਕੂਲ ਪ੍ਰਿੰਸੀਪਲ ਅਨਿਲ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਇਹ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਅਧੀਨ ਬੱਚੇ ਬਿਜ਼ਨਸ ਕਰਨ ਦੀ ਕੋਈ ਉੱਦਮ ਖੋਲਣ ਦੀ ਟ੍ਰੇਨਿੰਗ ਪ੍ਰਾਪਤ ਕਰਦੇ ਹਨ। ਵਪਾਰ ਦੇ ਘਾਟੇ ਵਾਧੇ ਬਾਰੇ ਸਿੱਖਦੇ ਹਨ। ਇਸ ਤਰ੍ਹਾਂ ਦੇ ਉਪਰਾਲੇ ਸਰਕਾਰ ਬੱਚਿਆਂ ਦੀ ਭਲਾਈ ਲਈ ਕਰ ਰਹੀ ਹੈ। ਇਸ ਮੌਕੇ ਬਲਵੀਰ ਸਿੰਘ ਰਾਜੇਸ਼ ਕੁਮਾਰ ਲੈਕਚਰ ਯੁਵਰਾਜ ਲੈਕਚਰਰ ਮਨਜੀਤ ਕੌਰ ਤਿਲਕਰਾਮ ਡਾ ਜਤਿੰਦਰ ਜੋਸ਼ੀ ਪੂਨਮ ਸ਼ਰਮਾ ਉਪਾਸਨਾ ਸ਼ਰਮਾ ਲੈਕਚਰਰ ਪਰਮਜੀਤ ਕੌਰ ਰਿਸ਼ੂ ਰਾਣੀ ਲਲਿਤਾ ਬੀਰਪਲ ਕੌਰ ਕਮਲੇਸ਼ ਰਾਣੀ ਅਮਨਦੀਪ ਕੌਰ ,ਰਾਸ਼ੀ ਮਨਪ੍ਰੀਤ ਕੌਰ ਗਗਨਦੀਪ ਕੌਰ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।

Durga Photostat

About The Author

1 thought on “ਬਿਜਨਸ ਬਲਾਸਟਰ ਸਕੀਮ ਅਧੀਨ ਲਗਾਇਆ ਮੇਲਾ

Leave a Reply

Your email address will not be published. Required fields are marked *