ਲੋਕ ਜਨ ਸ਼ਕਤੀ ਪਾਰਟੀ ਦੀ ਅਹਿਮ ਬੈਠਕ 9 ਦਸੰਬਰ ਨੂੰ…

0
Prime khabar punjab janshakti

ਬਰਨਾਲਾ-06 ਦਸੰਬਰ(ਬਲਵਿੰਦਰ ਅਜ਼ਾਦ) ਲੋਕ ਜਨ ਸ਼ਕਤੀ ਪਾਰਟੀ ਜ਼ਿਲ੍ਹਾ ਬਰਨਾਲ਼ਾ ਭਦੌੜ ਦੀ ਅਹਿਮ ਬੈਠਕ ਨੇੜੇ ਬੱਸ ਸਟੈਂਡ ਗੁਰੂਦੁਆਰਾ ਬਾਬਾ ਜੀਵਨ ਸਿੰਘ ਨੇੜੇ ਧਰਮਸ਼ਾਲਾ ਭਦੌੜ ਵਿੱਖੇ 9 ਦਸੰਬਰ ਨੂੰ ਰੱਖੀ ਗਈ ਹੈ। ਇਸ ਸਬੰਧੀ ਪ੍ਰੈਸ ਦੇ ਨਾਮ ਜਾਰੀ ਪੱਤਰ ਵਿੱਚ ਜਾਣਕਾਰੀ ਦਿੰਦਿਆਂ ਜਗ੍ਹਾ ਸਿੰਘ ਸੰਧੂ ਸਾਬਕਾ ਜ਼ਿਲ੍ਹਾ ਪ੍ਰਧਾਨ ਘੱਟ ਗਿਣਤੀ ਲੋਕ ਜਨਸ਼ਕਤੀ ਪਾਰਟੀ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਲੋਕ ਜਨ ਸ਼ਕਤੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਸਿੰਘ ਮਹਿਮੀ, ਯੂਥ ਵਿੰਗ ਦੇ ਪ੍ਰਧਾਨ ਬੱਬੂ ਸਿੰਘ, ਗੁਰਚਰਨ ਸਿੰਘ ਅਟਵਾਲ, ਐਸ ਸੀ ਸੈੱਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਲੇਕੇ, ਗੁਰਬਖਸ਼ ਸਿੰਘ ਮੋਗਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ। ਉਹਨਾਂ ਗੱਲਬਾਤ ਜਾਰੀ ਰੱਖਦੇ ਹੋਏ ਦੱਸਿਆ ਕਿ ਮੀਟਿੰਗ ਦੌਰਾਨ ਨਰੇਗਾ ਮਜ਼ਦੂਰ ਇੱਕ ਮੰਗ ਪੱਤਰ ਰਾਹੀਂ ਆਪਣੀਆਂ ਸਮੱਸਿਆਵਾਂ ਚਿਰਾਗ ਪਾਸਵਾਨ ਨੂੰ ਜਾਣੂ ਕਰਵਾਉਣਗੇ। ਉਹਨਾਂ ਅੱਗੇ ਕਿਹਾ ਕਿ ਐਫ.ਸੀ. ਆਈ. ਵਿਭਾਗ ਵਿੱਚ ਮੁਲਜ਼ਮਾਂ ਦੀਆਂ ਭਰਤੀਆਂ ਬੰਦ ਕਰ ਦਿੱਤੀਆਂ ਗਈਆਂ ਹਨ ਜਿਸ ਕਾਰਨ ਵਿਭਾਗ ਵਿੱਚ ਮੁਲਾਜਮਾਂ ਦੀ ਵੱਡੀ ਘਾਟ ਆ ਗਈ ਹੈ। ਇਸ ਲਈ ਉਹ ਆਪਣੇ ਮੰਗ ਪੱਤਰ ਰਾਹੀਂ ਮੁਲਾਜਮਾਂ ਦੀ ਭਰਤੀ ਕਰਵਾਉਣ ਸਬੰਧੀ ਜਾਣੂ ਕਰਾਉਣਗੇ। ਇਸ ਤੋਂ ਇਲਾਵਾਂ ਹੋਰ ਵੀ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਬਾਰੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।ਇਸ ਮੌਕੇ ਉਹਨਾਂ ਨਾਲ਼ ਅਮਰਜੀਤ ਸਿੰਘ ਦੀਪਗੜ, ਜਥੇਦਾਰ ਵੀਰ ਸਿੰਘ, ਜਗਰੂਪ ਸਿੰਘ ਮੰਜੂਕੇ, ਜਗਤਾਰ ਸਿੰਘ ਸਿੱਧੂ ਭਦੌੜ, ਲਾਲ ਸਿੰਘ ਫ਼ੌਜੀ ਨੈਨੇਵਲ, ਗਿਆਨੀ ਬਿੱਕਰ ਸਿੰਘ ਭਦੌੜ, ਗੁਰਤੇਜ ਸਿੰਘ ਭਦੌੜ, ਸੁਖਦੇਵ ਸਿੰਘ ਮੰਜੁਕੇ, ਨਾਇਬ ਸਿੰਘ ਮਜੁਕੇ, ਨਾਹਰ ਸਿੰਘ ਭਦੌੜ, ਬੂਟਾ ਸਿੰਘ ਭਦੌੜ, ਹਰਦੀਪ ਕੌਰ ਮਜੁਕੇ, ਛਿੰਦਰ ਕੌਰ ਭਦੌੜ ਆਦਿ ਹਾਜ਼ਰ ਸਨ।

About The Author

Leave a Reply

Your email address will not be published. Required fields are marked *