ਮੋਹਿਤ ਗਰਗ ਬਣੇ ਯੂਥ ਅਗਰਵਾਲ ਹੰਡਿਆਇਆ ਦੇ ਪ੍ਰਧਾਨ

PKPunjab President Aggarwall

ਨੌਜਵਾਨਾਂ ਨੂੰ ਇਕਜੁੱਟ ਕਰਕੇ ਸਮਾਜ ਸੇਵਾ ਦੇ ਖੇਤਰ ਵਿੱਚ ਨਵੀਂ ਊਰਜਾ ਭਰਨ ਦਾ ਸੰਕਲਪ

ਬਰਨਾਲਾ, 5 ਅਕਤੂਬਰ(ਰਾਕੇਸ਼ ਜੇਠੀ): ਯੂਥ ਅਗਰਵਾਲ ਇਕਾਈ ਬਰਨਾਲਾ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਨੌਜਵਾਨਾਂ ਨੂੰ ਸੰਗਠਿਤ ਕਰਕੇ ਸਮਾਜ ਸੇਵਾ ਨਾਲ ਜੋੜਨ ਦੀ ਮੁਹਿੰਮ ਤਹਿਤ ਅੱਜ ਸ਼ਾਂਤੀ ਹਾਲ ਬਰਨਾਲਾ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਯੂਥ ਅਗਰਵਾਲ ਇਕਾਈ ਬਰਨਾਲਾ ਦੇ ਪ੍ਰਧਾਨ ਮੋਹਿਤ ਗੋਇਲ ਵੱਲੋਂ ਹੰਡਿਆਇਆ ਨਿਵਾਸੀ ਮੋਹਿਤ ਗਰਗ ਪੁੱਤਰ ਯਸ਼ਪਾਲ ਗਰਗ ਨੂੰ ਸਰਬਸੰਮਤੀ ਨਾਲ ਯੂਥ ਅਗਰਵਾਲ ਹੰਡਿਆਇਆ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।

ਨਿਯੁਕਤੀ ਮੌਕੇ ਮੋਹਿਤ ਗਰਗ ਨੇ ਯੂਥ ਅਗਰਵਾਲ ਇਕਾਈ ਵੱਲੋਂ ਉਨ੍ਹਾਂ ’ਤੇ ਭਰੋਸਾ ਪ੍ਰਗਟਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਨੌਜਵਾਨਾਂ ਨੂੰ ਨਾਲ ਲੈ ਕੇ ਸਮਾਜ ਭਲਾਈ, ਸਿੱਖਿਆ, ਸੇਵਾ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਸਰਗਰਮ ਉਪਰਾਲੇ ਕਰਨਗੇ। ਉਨ੍ਹਾਂ ਕਿਹਾ ਕਿ ਨੌਜਵਾਨ ਕਿਸੇ ਵੀ ਸਮਾਜ ਦੀ ਤਾਕਤ ਹੁੰਦੇ ਹਨ ਅਤੇ ਜੇਕਰ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦਿੱਤੀ ਜਾਵੇ ਤਾਂ ਸਮਾਜ ਵਿੱਚ ਵੱਡੇ ਅਤੇ ਸਕਾਰਾਤਮਕ ਬਦਲਾਅ ਲਿਆਂਦੇ ਜਾ ਸਕਦੇ ਹਨ।

ਇਸ ਮੌਕੇ ਮੋਹਿਤ ਗਰਗ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਹਾਜ਼ਰ ਅਗਰਵਾਲ ਭਾਈਚਾਰੇ ਦੇ ਮੈਂਬਰਾਂ ਅਤੇ ਸਾਥੀਆਂ ਵੱਲੋਂ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਤੋਂ ਉਮੀਦ ਪ੍ਰਗਟਾਈ ਗਈ ਕਿ ਉਹ ਹੰਡਿਆਇਆ ਵਿੱਚ ਯੂਥ ਅਗਰਵਾਲ ਇਕਾਈ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਨੌਜਵਾਨਾਂ ਨੂੰ ਰਚਨਾਤਮਕ ਅਤੇ ਸਮਾਜ ਸੇਵੀ ਗਤੀਵਿਧੀਆਂ ਨਾਲ ਜੋੜਨ ਲਈ ਯਤਨ ਕਰਨਗੇ।

ਇਸ ਮੌਕੇ ਆਸਥਾ ਇਨਕਲੇਵ ਤੋਂ ਸੋਨੀ ਕੁਮਾਰ, ਗਰੀਨ ਕਲੋਨੀ ਤੋਂ ਰਾਕੇਸ਼ ਕੁਮਾਰ, ਘਨਹੀਆ ਤੋਂ ਸੋਲਵੈਕਸ, ਜੁਗਰਾਜ ਸਿੰਘਲਾ, ਪ੍ਰਮੋਦ ਕੁਮਾਰ, ਸੁਰਿੰਦਰ ਬਾਵਾ, ਅਮਿਤ ਕੁਮਾਰ, ਨਰੇਸ਼ ਕੁਮਾਰ ਨੀਟਾ, ਮਾਧਵ ਸਿੰਘਲਾ, ਕ੍ਰਿਸ਼ਨ ਕੁਮਾਰ, ਅਭਿਸ਼ੇਕ ਸਿੰਘਲਾ, ਧੀਰਜ ਦੱਦਾਹੂਰੀਆ ਅਤੇ ਪਿਆਰਾ ਲਾਲ ਰਾਏਸਰ ਵਾਲੇ ਸਮੇਤ ਕਈ ਸਾਥੀ ਹਾਜ਼ਰ ਸਨ।

About The Author

You may have missed