ਸ਼ਰਧਾ ਨਾਲ ਮਨਾਇਆ ਗਿਆ ਪਰਮ ਪੂਜਯ ਭਗਤ ਹੰਸਰਾਜ ਜੀ ਮਹਾਰਾਜ ਦਾ ਜਨਮ ਦਿਵਸ

ਬਰਨਾਲਾ, 3 ਅਕਤੂਬਰ (ਰਾਕੇਸ਼ ਜੇਠੀ): ਦੇਸ਼ ਵਿਦੇਸ਼ ਵਿੱਚ ਰਾਮ ਨਾਮ ਦਾ ਪ੍ਰਚਾਰ ਕਰਨ ਵਾਲੇ ਪਰਮ ਪੂਜਯ ਭਗਤ ਹੰਸਰਾਜ ਜੀ ਮਹਾਰਾਜ ਦਾ ਪਾਵਨ ਜਨਮ ਦਿਵਸ ਸ੍ਰੀ ਰਾਮ ਸ਼ਰਨਮ ਮੰਦਰ ਸਿਗਮਾ ਸਿਟੀ ਬਰਨਾਲਾ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਅਵਸਰ ‘ਤੇ ਭਗਤੀ ਅਤੇ ਉਤਸ਼ਾਹ ਨਾਲ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਸ੍ਰੀ ਰਾਮ ਸ਼ਰਨਮ ਮੰਦਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਕਾਲਾ ਜੀ ਨੇ ਦੱਸਿਆ ਕਿ ਸਵੇਰੇ 8:00 ਵਜੇ ਤੋਂ ਸ਼ਾਮ 6:00 ਵਜੇ ਤੱਕ ਰਾਮ ਨਾਮ ਦਾ ਜਾਪ ਕੀਤਾ ਗਿਆ ਅਤੇ ਸ਼ਾਮ 6:00 ਵਜੇ ਤੋਂ 7:30 ਵਜੇ ਤੱਕ ਸ੍ਰੀ ਅੰਮ੍ਰਿਤਵਾਣੀ ਅਤੇ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ। ਇਸ ਅਵਸਰ ‘ਤੇ ਭਜਨ ਗਾਇਕ ਰਮੇਸ਼ ਕੁਮਾਰ ਨੇ ਆਪਣੇ ਭਜਨਾਂ ਨਾਲ ਸ਼ਰਧਾਲੂਆਂ ਨੂੰ ਮੰਤਰ-ਮੁਗਧ ਕੀਤਾ ਅਤੇ ਸ੍ਰੀਮਤੀ ਸੁਨੀਤਾ ਰਾਣੀ ਅਤੇ ਰਾਜੂ ਨੇ ਵੀ ਗੁਰੂ ਜੀ ਦੀ ਵੰਦਨਾ ਕੀਤੀ।
ਜ਼ਿਕਰਯੋਗ ਹੈ ਕਿ ਸਿਗਮਾ ਸਿਟੀ ਵਿੱਚ 6 ਸਾਲ ਪਹਿਲਾਂ ਅੱਜ ਦੇ ਦਿਨ ਹੀ ਇੱਥੇ ਸ੍ਰੀ ਰਾਮ ਸ਼ਰਨਮ ਮੰਦਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਅੱਜ ਪਰਮ ਪੂਜਯ ਭਗਤ ਹੰਸਰਾਜ ਜੀ ਮਹਾਰਾਜ ਦਾ ਜੈਘੋਸ਼ ਕਰਦੇ ਹੋਏ ਭਗਤਾਂ ਨੇ ਮਿਲ ਕੇ ਲੰਗਰ ਪ੍ਰਸ਼ਾਦ ਗ੍ਰਹਿਣ ਕੀਤਾ। ਇਸ ਅਵਸਰ ‘ਤੇ ਸ੍ਰੀ ਜੀਵਨ ਮੋਦੀ, ਵਿਨੋਦ ਕਾਂਸਲ, ਪ੍ਰੇਮ ਮਾਸਟਰ ਜੀ, ਡਾ. ਪ੍ਰੇਮ ਕਾਂਸਲ, ਵਿਜੇ ਗੋਇਲ, ਜੀਵਨ ਧੌਲਾ, ਰਵਿੰਦਰ ਕੁਮਾਰ, ਵਰਿੰਦਰ ਕੁਮਾਰ, ਭਵਿਕ ਗੋਇਲ, ਸ਼ਿਵਜੀ ਰਾਮ, ਸੰਜੇ ਕੁਮਾਰ, ਵਨੀਤ ਕੁਮਾਰ, ਸ੍ਰੀਮਤੀ ਗੀਤਾ ਰਾਣੀ, ਦੌਰਜੀ, ਕੈਰਵੀ, ਤਨਿਸ਼ਕਾ, ਰੁਚਿਕਾ, ਨਿਤਿਕਾ ਨੇ ਇਸ ਪ੍ਰੋਗਰਾਮ ਪ੍ਰਬੰਧਨ ਵਿੱਚ ਆਪਣਾ ਯੋਗਦਾਨ ਦਿੱਤਾ।
