ਰਾਸ਼ਟਰੀ ਪੱਧਰੀ ਪ੍ਰਸਿੱਧ ਸ਼ਖ਼ਸੀਅਤ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨਾਲ ਇੰਟਰਐਕਟਿਵ ਸੈਸ਼ਨ

WhatsApp Image 2026-10-03 at 11.43.46

ਚੀਮਾ ਜੋਧਪੁਰ,03ਅਕਤੂਬਰ(ਰਾਕੇਸ਼ ਜੇਠੀ): ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ, ਬਰਨਾਲਾ ਵਿਖੇ ਰਾਸ਼ਟਰੀ ਪੱਧਰੀ ਪ੍ਰਸਿੱਧ ਸ਼ਖ਼ਸੀਅਤ ਪ੍ਰੋਗਰਾਮ ਤਹਿਤ ਡਾ. ਨਵਨੀਤ ਗੋਇਲ, ਅਸਿਸਟੈਂਟ ਪ੍ਰੋਫੈਸਰ, ਸੰਤ ਲੋਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਲੋਂਗੋਵਾਲ ਵੱਲੋਂ ਸਕੂਲ ਦੇ ਵਿਦਿਆਰਥੀਆਂ ਨਾਲ ਵਿਸ਼ੇਸ਼ ਇੰਟਰਐਕਟਿਵ ਸੈਸ਼ਨ ਕੀਤਾ ਗਿਆ।

ਇਸ ਮੌਕੇ ਡਾ. ਨਵਨੀਤ ਗੋਇਲ ਨੇ ਵਿਦਿਆਰਥੀਆਂ ਨੂੰ ਨਵੀਂ ਸਿੱਖਿਆ ਨੀਤੀ (NEP) ਦੇ ਤਹਿਤ ਸਕਿੱਲ ਡਿਵੈਲਪਮੈਂਟ, ਵੱਖ-ਵੱਖ ਨਵੇਂ ਕੋਰਸਾਂ, ਉੱਚ ਸਿੱਖਿਆ ਦੇ ਮੌਕਿਆਂ ਅਤੇ ਭਵਿੱਖ ਵਿੱਚ ਕਰੀਅਰ ਦੀ ਚੋਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰਵਾਇਤੀ ਸਿੱਖਿਆ ਦੇ ਨਾਲ-ਨਾਲ ਹੁਨਰ-ਅਧਾਰਿਤ ਸਿੱਖਿਆ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ।

ਵਿਸ਼ੇਸ਼ ਤੌਰ ’ਤੇ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨਾਲ ਇੰਟਰਐਕਟਿਵ ਸੈਸ਼ਨ ਕਰਵਾਇਆ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੇ ਸਿੱਖਿਆ, ਹੁਨਰ ਵਿਕਾਸ, ਕੋਰਸਾਂ ਅਤੇ ਭਵਿੱਖੀ ਕਰੀਅਰ ਨਾਲ ਸਬੰਧਤ ਵੱਖ-ਵੱਖ ਪ੍ਰਸ਼ਨ ਪੁੱਛੇ। ਡਾ. ਨਵਨੀਤ ਗੋਇਲ ਵੱਲੋਂ ਵਿਦਿਆਰਥੀਆਂ ਦੇ ਸਾਰੇ ਪ੍ਰਸ਼ਨਾਂ ਦੇ ਵਿਸਥਾਰਪੂਰਵਕ ਅਤੇ ਤਸੱਲੀਬਖ਼ਸ਼ ਜਵਾਬ ਦਿੱਤੇ ਗਏ। ਇਸ ਸੈਸ਼ਨ ਨੇ ਵਿਦਿਆਰਥੀਆਂ ਨੂੰ ਆਪਣੀ ਰੁਚੀ ਅਤੇ ਯੋਗਤਾ ਅਨੁਸਾਰ ਭਵਿੱਖ ਦੀ ਯੋਜਨਾ ਬਣਾਉਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਸਕੂਲ ਦੇ ਕਰੀਅਰ ਗਾਈਡੈਂਸ ਇੰਚਾਰਜ ਡਾ. ਜਤਿੰਦਰ ਜੋਸ਼ੀ, ਸਾਇੰਸ ਅਧਿਆਪਕਾ ਪੂਨਮ ਸ਼ਰਮਾ ਅਤੇ ਪੰਜਾਬੀ ਅਧਿਆਪਕ ਬਲਵੀਰ ਸਿੰਘ,ਰਿਸ਼ੁ ਗਰਗ,ਲਲਿਤਾ,ਰੀਨੁ ਗਰਗ ਰਾਜੇਸ਼ ਕੁਮਾਰ ਲਖਵਿੰਦਰ ਸਿੰਘ ਕੁਲਦੀਪ ਕੌਰ ਹਾਜ਼ਰ ਸਨ।

ਸਕੂਲ ਦੇ ਪ੍ਰਿੰਸੀਪਲ ਅਨਿਲ ਕੁਮਾਰ ਵੱਲੋਂ ਡਾ. ਨਵਨੀਤ ਗੋਇਲ ਦਾ ਸਕੂਲ ਵਿੱਚ ਪਹੁੰਚਣ ਅਤੇ ਵਿਦਿਆਰਥੀਆਂ ਨਾਲ ਆਪਣੇ ਕੀਮਤੀ ਤਜਰਬੇ ਅਤੇ ਗਿਆਨ ਨੂੰ ਸਾਂਝਾ ਕਰਨ ਲਈ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਵਿਸ਼ੇਸ਼ਗਿਆਨਾਂ ਨਾਲ ਵਿਦਿਆਰਥੀਆਂ ਦੀ ਸਿੱਧੀ ਗੱਲਬਾਤ ਉਨ੍ਹਾਂ ਨੂੰ ਸਿੱਖਿਆ ਅਤੇ ਕਰੀਅਰ ਦੇ ਨਵੇਂ ਮੌਕਿਆਂ ਨੂੰ ਸਮਝਣ ਵਿੱਚ ਬਹੁਤ ਸਹਾਇਕ ਸਾਬਤ ਹੁੰਦੀ ਹੈ।

About The Author

You may have missed