ਸਿਟੀ ਹਸਪਤਾਲ ਬਰਨਾਲਾ ਨੇ ਦਿੱਤੀ 70 ਸਾਲਾ ਬਜ਼ੁਰਗ ਨੂੰ ਨਵੀਂ ਜ਼ਿੰਦਗੀ – ਦੂਜੇ ਹਾਰਟ ਅਟੈਕ ਤੋਂ ਬਾਅਦ 80 ਫੀਸਦੀ ਹੋਇਆ ਠੀਕ

PrimekhabarPunjab City hospital

ਵੱਡੇ ਹਸਪਤਾਲਾਂ ਤੋਂ ਨਿਰਾਸ਼ ਹੋ ਕੇ ਪਹੁੰਚੇ ਪਰਿਵਾਰ ਨੇ ਮੈਨੇਜਿੰਗ ਡਾਇਰੈਕਟਰ ਰਵਿੰਦਰ ਸ਼ਰਮਾ ਗੋਲਡੀ ਅਤੇ ਡਾਕਟਰਾਂ ਦੀ ਟੀਮ ਦਾ ਕੀਤਾ ਤਹਿ ਦਿਲੋਂ ਧੰਨਵਾਦ

ਬਰਨਾਲਾ,01ਅਕਤੂਬਰ (ਰਾਕੇਸ਼ ਜੇਠੀ) : ਭਦੌੜ ਵਾਸੀ 70 ਸਾਲਾ ਦਰਸ਼ਨ ਸਿੰਘ, ਜਿਸ ਨੂੰ ਦੂਜਾ ਹਾਰਟ ਅਟੈਕ ਆਇਆ ਸੀ, ਨੂੰ ਸਿਟੀ ਹਸਪਤਾਲ ਬਰਨਾਲਾ ਦੇ ਡਾਕਟਰਾਂ ਨੇ ਨਵੀਂ ਜ਼ਿੰਦਗੀ ਦਿੱਤੀ ਹੈ। ਹੁਣ ਉਹ 80 ਫੀਸਦੀ ਤੱਕ ਠੀਕ ਹੈ ਅਤੇ ਤੇਜ਼ੀ ਨਾਲ ਸਿਹਤਯਾਬ ਹੋ ਰਿਹਾ ਹੈ।
ਪਰਿਵਾਰਕ ਮੈਂਬਰਾਂ ਅਨੁਸਾਰ ਦਰਸ਼ਨ ਸਿੰਘ ਨੂੰ ਦੂਜਾ ਹਾਰਟ ਅਟੈਕ ਆਉਣ ਤੋਂ ਬਾਅਦ ਉਹ ਉਸ ਨੂੰ ਬਰਨਾਲਾ ਦੇ ਕਈ ਵੱਡੇ ਹਸਪਤਾਲਾਂ ਵਿੱਚ ਲੈ ਕੇ ਗਏ, ਪਰ ਕਿਤੇ ਵੀ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਪਰਿਵਾਰ ਚਿੰਤਾ ਵਿੱਚ ਸੀ ਕਿ ਇਸ ਤੋਂ ਬਾਅਦ ਉਹ ਉਸ ਨੂੰ ਅਲਾਲ ਮਾਰਕੀਟ ਸਥਿਤ ਸਿਟੀ ਹਸਪਤਾਲ ਬਰਨਾਲਾ ਵਿਖੇ ਲੈ ਕੇ ਆਏ।
ਸਿਟੀ ਹਸਪਤਾਲ ਪਹੁੰਚਦਿਆਂ ਹੀ ਡਾਕਟਰਾਂ ਦੀ ਟੀਮ ਨੇ ਤੁਰੰਤ ਇਲਾਜ ਸ਼ੁਰੂ ਕੀਤਾ। ਪਰਿਵਾਰ ਨੇ ਦੱਸਿਆ ਕਿ ਪਹਿਲੇ ਹੀ ਦਿਨ ਤੋਂ ਦਰਸ਼ਨ ਸਿੰਘ ਨੂੰ ਫਰਕ ਮਹਿਸੂਸ ਹੋਣ ਲੱਗਾ ਅਤੇ ਡਾਕਟਰਾਂ ਦੀ ਲਗਾਤਾਰ ਦੇਖਭਾਲ ਅਤੇ ਵਧੀਆ ਇਲਾਜ ਸਦਕਾ ਹੁਣ ਉਹ 80 ਫੀਸਦੀ ਠੀਕ ਹੈ।
ਇਸ ਚਮਤਕਾਰੀ ਠੀਕ ਹੋਣ ਤੋਂ ਖੁਸ਼ ਹੋ ਕੇ ਪਰਿਵਾਰਕ ਮੈਂਬਰਾਂ ਨੇ ਸਿਟੀ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਰਵਿੰਦਰ ਸ਼ਰਮਾ ਗੋਲਡੀ ਅਤੇ ਡਾਕਟਰਾਂ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਿਟੀ ਹਸਪਤਾਲ ਵਿੱਚ ਜੋ ਇਲਾਜ ਅਤੇ ਸੇਵਾ ਭਾਵਨਾ ਮਿਲੀ, ਉਹ ਵੱਡੇ ਹਸਪਤਾਲਾਂ ਵਿੱਚ ਵੀ ਨਹੀਂ ਮਿਲੀ।
ਇਸ ਮੌਕੇ ਹਸਪਤਾਲ ਪ੍ਰਬੰਧਨ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਮਰੀਜ਼ਾਂ ਨੂੰ ਵਧੀਆ ਅਤੇ ਕਿਫਾਇਤੀ ਇਲਾਜ ਦੇਣਾ ਹੈ ਅਤੇ ਉਹ ਹਮੇਸ਼ਾ ਮਨੁੱਖਤਾ ਦੀ ਸੇਵਾ ਲਈ ਵਚਨਬੱਧ ਹਨ।

About The Author

You may have missed