ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਬੇਅਦਬੀ ਖ਼ਿਲਾਫ਼ ਬਰਨਾਲਾ ਵਿੱਚ ਰੋਸ ਪ੍ਰਦਰਸ਼ਨ

PrimekhabarPunjab Ambekar

ਬਰਨਾਲਾ,11 ਸਤੰਬਰ (ਰਾਕੇਸ਼ ਜੇਠੀ):-ਲੁਧਿਆਣਾ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਹੋਈ ਬੇਅਦਬੀ ਦੇ ਵਿਰੋਧ ਵਿੱਚ ਅੱਜ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਬਰਨਾਲਾ ਵੱਲੋਂ ਡੀ.ਸੀ. ਦਫ਼ਤਰ ਬਰਨਾਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਬੇਅਦਬੀ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰਦਿਆਂ ਮਾਣਯੋਗ ਰਾਜਪਾਲ ਪੰਜਾਬ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ।

ਰੋਸ ਪ੍ਰਦਰਸ਼ਨ ਦੌਰਾਨ ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਲੈਕਚਰਾਰ ਅਮਰਜੀਤ ਸਿੰਘ ਝਲੂਰ, ਜ਼ਿਲ੍ਹਾ ਪ੍ਰਧਾਨ ਡਾਕਟਰ ਸਰਬਜੀਤ ਸਿੰਘ ਖੇੜੀ, ਜ਼ਿਲ੍ਹਾ ਮੀਤ ਪ੍ਰਧਾਨ ਜਗਤਾਰ ਸਿੰਘ ਬੀਹਲਾ, ਜ਼ਿਲ੍ਹਾ ਇੰਚਾਰਜ ਡਾਕਟਰ ਜਗਜੀਵਨ ਸਿੰਘ ਡੀ ਐਚ ਓ, ਬਲਜੀਤ ਕੌਰ ਵਿਰਕ, ਬੂਟਾ ਖਾਨ ਕੋਟਦੁੱਨਾ, ਹਲਕਾ ਮਹਿਲ ਕਲਾਂ ਦੇ ਇੰਚਾਰਜ਼ ਦਰਸ਼ਨ ਸਿੰਘ ਬਾਜਵਾ ਅਤੇ ਡਾਕਟਰ ਸੋਮਾ ਸਿੰਘ, ਸ਼ਿੰਦਰਪਾਲ ਸਿੰਘ ਝਲੂਰ, ਸ਼ਹਿਰੀ ਪ੍ਰਧਾਨ ਗਿਆਨੀ ਹਰੀ ਰਾਮ ਬਰਨਾਲਾ, ਗੋਧਾ ਸਿੰਘ ਮਾਹਮਦਪੁਰ, ਮਿਸ਼ਨਰੀ ਕਵੀ ਹਾਕਮ ਸਿੰਘ ਨੂਰ, ਕਰਮਜੀਤ ਸਿੰਘ ਖੁੱਡੀ, ਅਵਤਾਰ ਸਿੰਘ ਖੁੱਡੀ, ਗੁਰਮੀਤ ਸਿੰਘ ਪੱਖੋ, ਨਛੱਤਰ ਸਿੰਘ ਕੋਟਦੁੱਨਾ, ਗੁਰਪ੍ਰੀਤ ਸਿੰਘ ਮੂਮ ਆਦਿ ਆਗੂ ਹਾਜ਼ਰ ਸਨ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਜਥੇਦਾਰ ਜਗਰੂਪ ਸਿੰਘ ਪੱਖੋਕਲਾਂ ਨੇ ਬਾਖੂਬੀ ਨਿਭਾਈ।

About The Author