ਅਸਪਾਲ ਕਲਾਂ ਨੇੜੇ ਟਰੈਕਟਰ ਅਤੇ ਕਾਰ ਦੀ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

20260904_071054.jpg

ਅਸਪਾਲ ਕਲਾਂ, 03 ਸਤੰਬਰ(ਰਾਕੇਸ਼ ਜੇਠੀ)-ਪਿੰਡ ਅਸਪਾਲ ਕਲਾਂ ਵਿਖੇ ਬੱਸ ਸਟੈਂਡ ਨੇੜੇ ਇੱਕ ਟਰੈਕਟਰ ਅਤੇ ਕੀਆ ਸੈਲਟੋਸ ਕਾਰ ਦੀ ਆਪਸ ਵਿੱਚ ਟੱਕਰ ਹੋ ਗਈ ਪ੍ਰੰਤੂ ਜਾਨ ਮਾਲ ਦੇ ਨੁਕਸਾਨ ਤੋਂ ਬਚਾਅ ਰਿਹਾ।ਇਸ ਬਾਰੇ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਐਕਸੀਡੈਂਟ ਦੀ ਸੂਚਨਾ ਕੰਟਰੋਲ ਰੂਮ ਤੋਂ ਸੜਕ ਸੁਰੱਖਿਆ ਫੋਰਸ ਦੀ ਟੀਮ ਨੂੰ ਮਿਲੀ। ਸੂਚਨਾ ਮਿਲਦਿਆਂ ਹੀ ਰੂਟ ਨੰਬਰ 88307 (ਧਨੌਲਾ ਟੀ-ਪੁਆਇੰਟ ਤੋਂ ਪੰਧੇਰ) ਦੀ SSF ਟੀਮ ਵੱਲੋਂ ਤੁਰੰਤ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ। ਹਾਦਸਾ ਰਾਤ ਕਰੀਬ 08:36 ਵਜੇ ਵਾਪਰਿਆ, ਜਦਕਿ SSF ਟੀਮ 08:43 ਵਜੇ ਮੌਕੇ ’ਤੇ ਪਹੁੰਚ ਗਈ। ਮੌਕੇ ’ਤੇ ਪਹੁੰਚਣ ’ਤੇ ਪਤਾ ਲੱਗਾ ਕਿ Eicher ਟਰੈਕਟਰ ਅਤੇ Kia Seltos ਕਾਰ ਨੰਬਰ PB-50-C-4097 ਆਪਸ ਵਿੱਚ ਟਕਰਾ ਗਏ ਸਨ। ਹਾਦਸੇ ਦੌਰਾਨ ਕਿਸੇ ਵੀ ਵਿਅਕਤੀ ਦੇ ਜ਼ਖ਼ਮੀ ਹੋਣ ਜਾਂ ਮੌਤ ਹੋਣ ਦੀ ਕੋਈ ਸੂਚਨਾ ਨਹੀਂ ਹੈ।
SSF ਟੀਮ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਦੋਵੇਂ ਹਾਦਸਾਗ੍ਰਸਤ ਵਾਹਨਾਂ ਨੂੰ ਸੜਕ ਤੋਂ ਸਾਈਡ ’ਤੇ ਕਰਵਾਇਆ ਗਿਆ ਅਤੇ ਆਵਾਜਾਈ ਲਈ ਰਸਤਾ ਕਲੀਅਰ ਕਰਵਾਇਆ ਗਿਆ, ਜਿਸ ਨਾਲ ਸੜਕ ’ਤੇ ਆਵਾਜਾਈ ਸੁਚਾਰੂ ਬਣੀ ਰਹੀ।
ਹਾਦਸੇ ਨੂੰ ਅਟੈਂਡ ਕਰਨ ਵਾਲੀ ਟੀਮ ਵਿੱਚ ਸਹਾਇਕ ਥਾਣੇਦਾਰ ਅਮਰੀਕ ਸਿੰਘ, ਕਾਂਸਟੇਬਲ ਅਮਰਜੀਤ ਸਿੰਘ ਅਤੇ ਕਾਂਸਟੇਬਲ ਗੁਰਦੀਪ ਸਿੰਘ ਸ਼ਾਮਲ ਸਨ।

About The Author