ਗੁਰਦੁਆਰਾ ਸਾਹਿਬ ਅਸਪਾਲ ਕਲਾਂ ਵਿਖੇ ਚੱਲ ਰਹੇ ਗੈਰਕਾਨੂੰਨੀ ਲੱਕੀ ਡਰਾਅ ਖਿਲਾਫ਼ ਕਾਰਵਾਈ ਦੀ ਮੰਗ

WhatsApp Image 2026-06-18 at 19.29.38

ਨੌਜਵਾਨ ਅਮਰੀਕ ਸਿੰਘ ਨੇ ਡੀਜੀਪੀ ਤੇ ਐੱਸਐੱਸਪੀ ਨੂੰ ਲਿਖਿਆ ਪੱਤਰ

ਬਰਨਾਲਾ, 18 ਜੂਨ (ਰਾਕੇਸ਼ ਜੇਠੀ): ਗੁਰਦੁਆਰਾ ਸਾਹਿਬ ਅਸਪਾਲ ਕਲਾਂ ਵਿਖੇ ਚੱਲ ਰਹੇ ਗੈਰਕਾਨੂੰਨੀ ਲੱਕੀ ਡਰਾਅ ਖਿਲਾਫ਼ ਨੌਜਵਾਨ ਅਮਰੀਕ ਸਿੰਘ ਭੈਣੀ ਜੱਸਾ ਨੇ ਪੰਜਾਬ ਪੁਲਿਸ ਦੇ ਡੀਜੀਪੀ ਤੇ ਐੱਸਐੱਸਪੀ ਬਰਨਾਲਾ ਤੇ ਹੋਰ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਧਰਮ ਦੀ ਆੜ ’ਚ ਲੱਕੀ ਡਰਾਅ ਚਲਾਉਣ ਵਾਲੇ ਵਿਆਕਤੀਆਂ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਨੌਜਵਾਨ ਅਮਰੀਕ ਸਿੰਘ ਭੈਣੀ ਜੱਸਾ ਨੇ ਦੱਸਿਆ ਕਿ ਪੰਜਾਬ ਭਰ ’ਚ ਧਾਰਮਿਕ ਸਥਾਨਾਂ ਦੀ ਆੜ ’ਚ ਲੱਕੀ ਡਰਾਅ ਚਲਾ ਕੇ ਧਾਰਮਿਕ ਸਥਾਨਾਂ ਦੀਆਂ ਸਰਧਾਲੂ ਸੰਗਤਾਂ ਨੂੰ ਦਿਲ ਖਿਚਵੇ ਇਨਾਮ ਸਕਰਾਪੀਓ ਐਨ ਗੱਡੀ, ਥਾਰ, ਫੋਰਬਾਈ ਫੋਰ ਟਰੈਕਟਰ, ਮੋਟਰਸਾਇਕਲ ਤੇ ਸੈਂਕੜੇ ਹੋਰ ਇਨਾਮ ਦੇਣ ਦਾ ਝਾਸਾਂ ਦੇ ਕੇ ਵੱਖ-ਵੱਖ ਮੋਬਾਇਲ ਨੰਬਰਾਂ ਰਾਹੀ ਲਾਟਰੀ ਡਰਾਅ ਦੇ ਕੂਪਨ ਵੇਚ ਕੇ ਲੱਖਾਂ ਰੁਪਏ ਸੰਗਤਾਂ ਤੋਂ ਇਕੱਤਰ ਕੀਤੇ ਜਾ ਰਹੇ ਹਨ। ਲੱਕੀ ਡਰਾਅ ਗੁਰਦੁਆਰਾ ਸਾਹਿਬ ਦੇ ਕਾਰ ਸੇਵਾ ਦੇ ਨਾਮ ’ਤੇ ਚਲਾਏ ਜਾ ਰਹੇ ਹਨ। ਜਦੋ ਕਿ ਡਰਾਅ ਦੇ ਕੂਪਨਾਂ ਦੇ ਰੁਪਏ ਪੰਜਾਬ ਵਾਸੀਆਂ ਤੋਂ ਵੱਖ-ਵੱਖ ਪ੍ਰਾਈਵੇਟ ਮੋਬਾਇਲ ਨੰਬਰਾਂ ਰਾਹੀ ਇਕੱਤਰ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਪੰਜਾਬ ਭਰ ਦੇ ਵੱਖ-ਵੱਖ ਧਾਰਮਿਕ ਸਥਾਨਾਂ ਦੀ ਆੜ ’ਚ ਇਕ ਵਿਸ਼ੇਸ਼ ਗਰੋਹ ਵਲੋਂ ਲੱਕੀ ਡਰਾਅ ਚਲਾ ਕੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦਾ ਨਜਾਇਜ ਫਾਇਦਾ ਉਠਾ ਕੇ ਲੱਖਾਂ ਰੁਪਏ ਦੀਆਂ ਠੱਗੀਆਂ ਮਾਰੀਆਂ ਜਾ ਰਹੀਆਂ ਹਨ। ਪਿਛਲੇ ਸਮੇਂ ਜ਼ਿਲਾ ਬਰਨਾਲਾ ਵਿਖੇ ਧਾਰਮਿਕ ਸਥਾਨਾਂ ਦੀ ਆੜ ’ਚ ਲੱਕੀ ਡਰਾਅ ਚਲਾਉਣ ਵਾਲੇ ਕਈ ਨੌਜਵਾਨਾਂ ਖਿਲਾਫ਼ ਮਾਮਲੇ ਦਰਜ ਹੋ ਚੁੱਕੇ ਹਨ। ਲੱਕੀ ਡਰਾਅ ਗੈਰਕਾਨੂੰਨੀ ਹੋਣ ਦੇ ਬਾਵਜੂਦ ਲੱਕੀ ਡਰਾਅ ਚਲਾਉਣ ਵਾਲੇ ਪ੍ਰਬੰਧਕਾਂ ਵਲੋਂ ਸ਼ੋਸਲ ਮੀਡੀਆ ਫੇਸਬੁਕ, ਇੰਸਟਾਗ੍ਰਾਮ ਆਦਿ ਤੇ ਗੁਰਦੁਆਰਾ ਸਾਹਿਬ ਦੇ ਨਾਮ ’ਤੇ ਖਾਤੇ ਬਣਾ ਕੇ ਵਿਸ਼ੇਸ਼ ਵੀਡੀਓ ਪਾ ਕੇ ਪੰਜਾਬ ਵਾਸੀਆਂ ਨੂੰ ਦਿਲ ਖਿਚਵੇ ਇਨਾਮ ਦੇਣ ਦਾ ਝਾਸਾਂ ਦੇ ਕੇ ਲੱਕੀ ਡਰਾਅ ’ਚ ਰੁਪਏ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸ਼ੋਸਲ ਮੀਡੀਆ ’ਤੇ ਪਾਈ ਵੀਡੀਓ ’ਚ ਸਕਾਰਪੀਓ ਐੱਨ ਗੱਡੀ, ਟਰੈਕਟਰ, ਜੀਪ, ਮੋਟਰਸਾਇਕਲ ਤੇ ਹੋਰ ਦਿਲਚਸਪ ਇਨਾਮ ਦਿਖਾ ਕੇ ਗੁਰਦੁਆਰਾ ਸਾਹਿਬ ਦੀਆਂ ਸਰਧਾਲੂ ਸੰਗਤਾਂ ਨੂੰ ਲੱਕੀ ਡਰਾਅ ’ਚ ਰੁਪਏ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪੰਜਾਬ ਭਰ ’ਚ ਧਾਰਮਿਕ ਸਥਾਨਾਂ ਦੀ ਆੜ ’ਚ ਲੱਕੀ ਡਰਾਅ ਬਿਨ੍ਹਾ ਕਿਸੇ ਕਾਨੂੰਨੀ ਡਰ ਦੇ ਸ਼ਰੇਆਮ ਚਲਾਏ ਜਾ ਰਹੇ ਹਨ। ਨੌਜਵਾਨ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੇ ਐੱਸਐੱਸਪੀ ਬਰਨਾਲਾ ਨੂੰ ਲਿਖਤੀ ਪੱਤਰ ਲਿਖ ਕੇ ਗੈਰਕਾਨੂਨੀ ਲੱਕੀ ਡਰਾਅ ਚਲਾਉਣ ਵਾਲੇ ਵਿਆਕਤੀਆਂ ਖਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

About The Author