ਟ੍ਰਾਈਡੈਂਟ ਨੇ ਰੁੱਖ ਲਗਾਉਣ ਦੀਆਂ ਮੁਹਿੰਮਾਂ, ਨਦੀਆਂ ਦੀ ਸਫਾਈ ਤੇ ਹਰੇ ਕਾਈਜ਼ਨ ਪਹਿਲਕਦਮੀਆਂ ਨਾਲ ਮਨਾਇਆ ਵਿਸ਼ਵ ਵਾਤਾਵਰਣ ਦਿਵਸ

WhatsApp Image 2026-06-08 at 17.30.01

ਵਿਸ਼ਵ ਪਰਿਆਵਰਣ ਦਿਵਸ ਮੌਕੇ ਟ੍ਰਾਈਡੈਂਟ ਵਲੋਂ ਹਫ਼ਤਾ ਭਰ ਚਲਾਈਆਂ ਗਈਆਂ ਵਾਤਾਵਰਨ ਸੰਭਾਲ ਮੁਹਿੰਮਾਂ

ਬਰਨਾਲਾ, 8 ਜੂਨ (ਰਾਕੇਸ਼ ਜੇਠੀ): ਵਿਸ਼ਵ ਪਰਿਆਵਰਣ ਦਿਵਸ-2026 ਦੇ ਮੌਕੇ ’ਤੇ ਟ੍ਰਾਈਡੈਂਟ ਗਰੁੱਪ ਵਲੋਂ ਪੰਜਾਬ ਦੇ ਸੰਘੇੜਾ, ਧੌਲਾ ਤੇ ਮੱਧ ਪ੍ਰਦੇਸ਼ ਦੇ ਬੁਧਨੀ ਵਿਖੇ ਸਥਿਤ ਉਤਪਾਦਨ ਕੇਂਦਰਾਂ ’ਚ ਹਫ਼ਤਾ ਭਰ ਵਾਤਾਵਰਨ ਸੰਭਾਲ ਤੇ ਜਨ-ਜਾਗਰੂਕਤਾ ਨਾਲ ਸਬੰਧਿਤ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਗਈਆਂ। ਇੰਸਪਾਇਰਡ ਬਾਈ ਨੇਚਰ, ਫ਼ਾਰ ਕਲਾਈਮੇਟ, ਫ਼ਾਰ ਆਵਰ ਫਿਊਚਰ ਵਿਸ਼ੇ ਹੇਠ ਆਯੋਜਿਤ ਇਸ ਮੁਹਿੰਮ ’ਚ ਕਰਮਚਾਰੀਆਂ ਤੇ ਸਥਾਨਕ ਭਾਈਚਾਰੇ ਨੇ ਸਰਗਰਮ ਭੂਮਿਕਾ ਨਿਭਾਈ। ਮੁਹਿੰਮ ਦਾ ਕੇਂਦਰ ਜਲ ਸੰਭਾਲ, ਰੁੱਖ ਲਗਾਉਣਾ, ਕੂੜਾ ਘਟਾਉਣਾ, ਰੀਸਾਈਕਲਿੰਗ ਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਵਧਾਉਣਾ ਰਿਹਾ। ਮੁਹਿੰਮ ਦੀ ਸ਼ੁਰੂਆਤ ਕਰਮਚਾਰੀਆਂ ਵਲੋਂ ਪਰਿਆਵਰਣ ਸੁਰੱਖਿਆ ਦੀ ਸਹੁੰ ਚੁੱਕਣ ਨਾਲ ਹੋਈ। ਇਸ ਮੌਕੇ ਉਨ੍ਹਾਂ ਨੇ ਪਾਣੀ ਦੀ ਬਚਤ, ਜ਼ਿੰਮੇਵਾਰ ਕੂੜਾ ਪ੍ਰਬੰਧਨ, ਰੀਸਾਈਕਲਿੰਗ ਨੂੰ ਉਤਸ਼ਾਹਿਤ ਕਰਨ, ਸਰਕੂਲਰ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਘਟਾਉਣ ਦਾ ਅਹਿਦ ਕੀਤਾ। ਵੱਖ-ਵੱਖ ਇਕਾਈਆਂ ’ਚ ਗ੍ਰੀਨ ਕੈਜ਼ਨ ਪਹਿਲਕਦਮੀਆਂ ਦੀ ਪਛਾਣ ਕੀਤੀ ਗਈ। ਜਿਨ੍ਹਾਂ ਰਾਹੀਂ ਪਾਣੀ ਦੀ ਵਰਤੋਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ, ਕੂੜੇ ਤੇ ਰਹਿੰਦ-ਖੂੰਹਦ ਨੂੰ ਘਟਾਉਣ, ਕਾਰਜ ਪ੍ਰਕਿਰਿਆਵਾਂ ’ਚ ਸੁਧਾਰ ਲਿਆਉਣ ਤੇ ਕਾਰਜ ਸਥਲਾਂ ਨੂੰ ਹੋਰ ਵਾਤਾਵਰਨ ਪੱਖੀ ਬਣਾਉਣ ਲਈ ਯਤਨ ਕੀਤੇ ਗਏ।


ਇਸ ਹਫ਼ਤੇ ਦੌਰਾਨ ਟ੍ਰਾਈਡੈਂਟ ਦੀਆਂ ਵੱਖ-ਵੱਖ ਇਕਾਈਆਂ ’ਚ 2100 ਤੋਂ ਵੱਧ ਬੂਟੇ ਲਗਾਏ ਗਏ। ਇਸ ਨਾਲ ਗਰੁੱਪ ਵਲੋਂ ਹੁਣ ਤਕ ਲਗਾਏ ਗਏ ਰੁੱਖਾਂ ਦੀ ਕੁਲ ਗਿਣਤੀ 11.90 ਲੱਖ ਤੋਂ ਵੱਧ ਹੋ ਗਈ ਹੈ। ਸੇ ਨੋ ਟੂ ਪਲਾਸਟਿਕ ਬੈਗਜ਼ ਮੁਹਿੰਮ ਤਹਿਤ ਬਰਨਾਲਾ ਦੇ ਕੁਸ਼ਟ ਆਸ਼ਰਮ ਤੇ ਸਥਾਨਕ ਸਬਜ਼ੀ ਮੰਡੀ ’ਚ ਜੂਟ ਦੇ ਥੈਲੇ ਵੰਡੇ ਗਏ, ਤਾਂ ਜੋ ਲੋਕਾਂ ਨੂੰ ਪਲਾਸਟਿਕ ਦੀ ਥਾਂ ਵਾਤਾਵਰਨ ਅਨੁਕੂਲ ਵਿਕਲਪ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਮੱਧ ਪ੍ਰਦੇਸ਼ ਦੇ ਬੁਧਨੀ ਸਥਿਤ ਟ੍ਰਾਈਡੈਂਟ ਪਲਾਂਟ ’ਚ ਕਰਮਚਾਰੀਆਂ ਨੇ ਨਿਰਮਲ ਨਰਮਦਾ ਮੁਹਿੰਮ ’ਚ ਭਾਗ ਲੈਂਦਿਆਂ ਨਰਮਦਾ ਨਦੀ ਦੇ ਕੰਢਿਆਂ ਤੋਂ ਲਗਭਗ ਛੇ ਟਨ ਕੂੜਾ ਹਟਾਇਆ। ਇਸ ਦੇ ਨਾਲ ਦੁਸ਼ਹਿਰਾ ਮੈਦਾਨ ਤੋਂ ਬੁਧਨੀ ਘਾਟ ਤਕ ਪੰਜ ਕਿਲੋਮੀਟਰ ਦੀ ਵਾਕਾਥਾਨ ਵੀ ਕਰਵਾਈ ਗਈ। ਜਿਸ ’ਚ ਕਰਮਚਾਰੀਆਂ ਦੇ ਨਾਲ ਸਥਾਨਕ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ। ਇਹ ਗਤੀਵਿਧੀਆਂ ਵਾਤਾਵਰਨ ਸੰਭਾਲ ਪ੍ਰਤੀ ਜਾਗਰੂਕਤਾ ਵਧਾਉਣ, ਸਮਾਜਿਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਤੇ ਟਿਕਾਊ ਵਿਕਾਸ ਪ੍ਰਤੀ ਕੰਪਨੀ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹਨ। ਗਰੁੱਪ ਭਵਿੱਖ ’ਚ ਵੀ ਅਜਿਹੀਆਂ ਪਹਿਲਕਦਮੀਆਂ ਰਾਹੀਂ ਹਰਿਆਵਲੇ ਤੇ ਟਿਕਾਊ ਭਵਿੱਖ ਦੀ ਸਿਰਜਣਾ ਲਈ ਆਪਣਾ ਯੋਗਦਾਨ ਜਾਰੀ ਰੱਖੇਗਾ।

About The Author