ਭਰੀ ਪਰਿਵਾਰ ਨੂੰ ਸਦਮਾ, ਮਾਤਾ ਸੁਰਜੀਤ ਕੌਰ ਅਕਾਲ ਚਲਾਣਾ ਕਰ ਗਏ

PKP Surjit kAUR

ਮਾਤਾ ਸੁਰਜੀਤ ਕੌਰ ਦੀ ਫਾਈਲ ਫੋਟੋ

ਹੰਡਿਆਇਆ-2 ਮਾਰਚ-(ਰਾਕੇਸ਼ ਜੇਠੀ)-ਕਸਬਾ ਹੰਡਿਆਇਆ ਦੇ ਪ੍ਰਸਿੱਧ ਸਮਾਜ ਸੇਵੀ ਅਤੇ ਮੌਜੂਦਾ ਐਮਸੀ ਬਸਾਵਾ ਸਿੰਘ ਭਰੀ ਦੇ ਪਰਿਵਾਰ ਉੱਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਨ੍ਹਾਂ ਦੀ ਮਾਤਾ ਸੁਰਜੀਤ ਕੌਰ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਦੇਹਾਂਤ ਨਾਲ ਨਾ ਸਿਰਫ਼ ਭਰੀ ਪਰਿਵਾਰ, ਸਗੋਂ ਪੂਰੇ ਇਲਾਕੇ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ।

ਜ਼ਿਕਰਯੋਗ ਹੈ ਕਿ ਭਰੀ ਪਰਿਵਾਰ ਕਈ ਦਹਾਕਿਆਂ ਤੋਂ ਲੋਕ ਸੇਵਾ ਨਾਲ ਜੁੜਿਆ ਹੋਇਆ ਹੈ। ਸਵਰਗਵਾਸੀ ਸੁਰਜੀਤ ਕੌਰ ਦੇ ਪਤੀ ਸਵਰਗਵਾਸੀ ਜੱਗਰ ਸਿੰਘ ਪਹਿਲਾਂ ਐਮਸੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਦੇ ਸਹੁਰਾ ਸਵਰਗਵਾਸੀ ਬਾਬੂ ਸਿੰਘ ਵੀ ਪੰਚ ਵਜੋਂ ਇਲਾਕੇ ਦੀ ਸੇਵਾ ਕਰ ਚੁੱਕੇ ਹਨ। ਇਸ ਤਰ੍ਹਾਂ ਇਹ ਪਰਿਵਾਰ ਸਮਾਜਿਕ ਤੇ ਰਾਜਨੀਤਿਕ ਖੇਤਰ ਵਿੱਚ ਲੰਮੇ ਸਮੇਂ ਤੋਂ ਸਰਗਰਮ ਰਿਹਾ ਹੈ।

ਮਾਤਾ ਸੁਰਜੀਤ ਕੌਰ ਦਾ ਸੁਭਾਅ ਬਹੁਤ ਹੀ ਨੇਕ, ਨਿਮਰ ਅਤੇ ਮਿਲਣਸਾਰ ਸੀ। ਉਹ ਹਰ ਕਿਸੇ ਨਾਲ ਪਿਆਰ ਤੇ ਸਤਿਕਾਰ ਨਾਲ ਪੇਸ਼ ਆਉਦੇ ਸਨ। ਉਨ੍ਹਾਂ ਦੇ ਸਧਾਰਣ ਜੀਵਨ ਅਤੇ ਉੱਚ ਵਿਚਾਰਾਂ ਕਾਰਨ ਉਹ ਹਰ ਵਰਗ ਵਿੱਚ ਆਦਰ ਦੀ ਪਾਤਰ ਰਹੇ । ਉਨ੍ਹਾਂ ਦੇ ਵਿਛੋੜੇ ਨਾਲ ਇਲਾਕੇ ਨੇ ਇੱਕ ਮਾਤ੍ਰੀ ਸਨੇਹ ਭਰੀ ਸ਼ਖਸੀਅਤ ਨੂੰ ਗੁਆ ਦਿੱਤਾ ਹੈ।

ਉਨ੍ਹਾਂ ਦਾ ਅੰਤਿਮ ਸੰਸਕਾਰ ਬਠਿੰਡਾ ਰੋਡ ਸਥਿਤ ਵਿਸ਼ਵਕਰਮਾ ਭਵਨ ਦੇ ਸਾਹਮਣੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ। ਸੰਸਕਾਰ ਮੌਕੇ ਸਾਬਕਾ ਐਮਸੀ ਜਨਕ ਰਾਜ, ਸਾਬਕਾ ਸਰਪੰਚ ਕਾਲਾ ਸਿੰਘ, ਚੇਅਰਮੈਨ ਪਰਮਿੰਦਰ ਭੰਗੂ, ਕਮੇਟੀ ਕਰਮਚਾਰੀ ਨੈਬ ਸਿੰਘ, ਗੁਰਦੀਪ ਸਿੰਘ, ਬਲਵਿੰਦਰ ਸਿੰਘ, ਇਕਬਾਲ ਸਿੰਘ, ਨਰੇਸ਼ ਕੁਮਾਰ ਨੀਟਾ, ਪੱਤਰਕਾਰ ਬੰਧਨਤੋੜ ਸਿੰਘ, ਬਾਬਾ ਰਾਮ ਸਿੰਘ, ਕੁਲਦੀਪ ਸਿੰਘ ਗਿੱਲ, ਐਮਸੀ ਕੁਲਦੀਪ ਸਿੰਘ ਤਾਜਪੁਰੀਆ ਸਮੇਤ ਕਈ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਆਗੂ, ਦੋਸਤ-ਮਿੱਤਰ ਅਤੇ ਰਿਸ਼ਤੇਦਾਰ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਇਸ ਦੁਖਦਾਈ ਘੜੀ ਵਿੱਚ ਇਲਾਕੇ ਦੇ ਲੋਕਾਂ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੁੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਭਰੀ ਪਰਿਵਾਰ ਨੂੰ ਇਹ ਅਪਾਰ ਦੁੱਖ ਸਹਿਣ ਦੀ ਤਾਕਤ ਪ੍ਰਦਾਨ ਕਰੇ।

About The Author

You may have missed