ਮਹਾਂਪੁਰਸ਼ਾਂ ਦੀ ਸਲਾਨਾ ਬਰਸੀ ਮੌਕੇ ਕਰਵਾਇਆ ਸਮਾਗਮ

ਧੂਰਕੋਟ – 9ਦਸੰਬਰ (ਰਾਕੇਸ਼ ਜੇਠੀ)- ਡੇਰਾ ਬਾਬਾ ਧਿਆਨ ਦਾਸ ਜੀ ਧੂਰਕੋਟ ਜਿਲਾ ਬਰਨਾਲਾ ਵਿਖੇ ਸ੍ਰੀਮਾਨ ਮਹੰਤ ਸੁਆਮੀ ਪਰਮੇਸ਼ਵਰਾ ਨੰਦ ਜੀ ਦੀ ਸਰਪ੍ਰਸਤੀ ਹੇਠ ਮਹਾਂਪੁਰਸ਼ਾਂ ਦੀ ਸਲਾਨਾ ਬਰਸੀ ਮੌਕੇ ਸੰਤ ਸਮਾਗਮ ਅਤੇ ਅਤੁੱਟ ਭੰਡਾਰਾ ਕਰਵਾਇਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਸੁਆਮੀ ਪਰਮੇਸਵਰਾ ਨੰਦ ਜੀ ਨੇ ਸੰਗਤਾਂ ਨੂੰ ਗੁਰੂ ਦੇ ਲੜ ਲੱਗਣ ਤੇ ਨਸਿਆਂ ਤੋਂ ਦੂਰ ਰਹਿਣ ਲਈ ਪ੍ਰਵਚਨ ਕੀਤੇ। ਸਮਾਗਮ ਮੌਕੇ ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਨੇ ਹਾਜ਼ਰੀ ਲਗਵਾਈ। ਮਹੰਤ ਮੱਘਰ ਦਾਸ ਖੁੱਡੀ ਕਲਾਂ, ਸੰਤ ਸਤਨਾਮ ਦਾਸ ਜੀ ਪਟਿਆਲਾ ਵਾਲਿਆਂ ਨੇ ਸੰਤ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਮਹੰਤ ਮੱਘਰ ਦਾਸ ਖੁੱਡੀ ਕਲਾਂ, ਮਹੰਤ ਸਰੂਪਾਂ ਨੰਦ ਬਠਿੰਡਾ, ਸਤਿਨਾਮ ਦਾਸ ਪਟਿਆਲਾ, ਸੰਤ ਅੰਮ੍ਰਿਤ ਨੰਦ ਜਲੂਰ, ਸੰਤ ਪਿਆਰਾ ਸਿੰਘ ਬਰਨਾਲਾ, ਸੁਖਦੇਵ ਮੁਨੀ ਸੰਘੇੜਾ, ਬਸੰਤ ਦਾਸ, ਭਰਪੂਰ ਦਾਸ, ਬੂਟਾ ਸਿੰਘ ਤਾਜੋਕੇ, ਭਗਵਾਨ ਦਾਸ ਤਪਾ, ਬਸੰਤ ਦਾਸ, ਸਤਿਨਾਮ ਦਾਸ ਰਾਜਗੀਰੀ ਤਪਾ, ਰਘਵੀਰ ਦਾਸ ਬਦਰਾ ਅਨੇਕਾਂ ਮਹਾਂਪੁਰਸ਼ਾਂ ਨੇ ਹਾਜ਼ਰੀ ਲਗਵਾਈ।

