ਐਮਪੀ ਮੀਤ ਹੇਅਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਾਸ ਹੋਏ 19 ਘਰਾਂ ਨੂੰ ਸੌਂਪੇ “ਅਪਰੂਵਲ ਲੈਟਰ”

PrimeKhabarPunjab PM Awas

ਹੰਡਿਆਇਆ-26ਨਵੰਬਰ (ਰਾਕੇਸ਼ ਜੇਠੀ)- ਅੱਜ ਕਸਬਾ ਹੰਡਿਆਇਆ ਦੇ ਸ਼ਾਂਤੀ ਹਾਲ ਵਿਖੇ ਮੈਂਬਰ ਪਾਰਲੀਮੈਂਟ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਹੰਡਿਆਇਆ ਦੇ 19 ਘਰਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕੱਚੇ ਘਰਾਂ ਲਈ ਪਾਸ ਹੋਏ ਫੰਡ ਦੇ “ਅਪਰੂਵਲ ਲੈਟਰ” ਸੌਂਪੇ ਗਏ।ਇਸ ਸਮੇਂ ਉਹਨਾਂ ਨੇ ਪੰਜਾਬ ਸਰਕਾਰ ਦੀ ਲੋਕਾਂ ਪ੍ਰਤੀ ਵਚਨਵਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਜਲਦ ਹੀ ਬਾਕੀ ਰਹਿੰਦੇ ਲੋਕਾਂ ਦੇ ਕੱਚੇ ਘਰਾਂ ਦੇ ਫਾਰਮਾਂ ਨੂੰ ਪਾਸ ਕਰਵਾ ਕੇ ਅਪਰੂਵਲ ਲੈਟਰ ਵੰਡੇ ਜਾਣਗੇ। ਇਸ ਮੌਕੇ ਰਾਜ ਕੁਮਾਰ ਪੁੱਤਰ ਬਲਦੇਵ ਸਿੰਘ, ਜਸਪ੍ਰੀਤ ਕੌਰ ਪਤਨੀ ਮਨਵੀਰ ਸਿੰਘ, ਚਰਨਜੀਤ ਕੌਰ ਪਤਨੀ ਸੁਖਪਾਲ ਸਿੰਘ, ਗੁਰਮੀਤ ਕੌਰ ਪਤਨੀ ਚਮਕੌਰ ਸਿੰਘ, ਗਫੂਰਾ ਪਤਨੀ ਖੁਸ਼ੀ ਮੁਹੰਮਦ, ਗੁਰਮੇਲ ਕੌਰ ਪਤਨੀ ਦਰਸ਼ਨ ਸਿੰਘ, ਦਰਸ਼ਨਾ ਦੇਵੀ ਪੁੱਤਰੀ ਹੰਸਰਾਜ, ਕਮਲੇਸ਼ ਰਾਣੀ ਪਤਨੀ ਗੋਵਰਧਨ ਦਾਸ, ਜਸਵੀਰ ਸਿੰਘ ਪੁੱਤਰ ਸੁਖਦੇਵ ਸਿੰਘ, ਜਸਵਿੰਦਰ ਕੌਰ ਪਤਨੀ ਰੇਸ਼ਮ ਸਿੰਘ, ਸੁਖਬੀਰ ਸਿੰਘ ਪੁੱਤਰ ਗੁਰਜੰਟ ਸਿੰਘ, ਰਾਜ ਖਾਨ ਪੁੱਤਰ ਤੁਫੈਲ ਖਾਨ, ਛੋਟੀ ਕੌਰ ਪਤਨੀ ਮਨਵੀਰ ਸਿੰਘ, ਜਗਸੀਰ ਸਿੰਘ ਪੁੱਤਰ ਰਾਜ ਸਿੰਘ, ਅਮਰਜੀਤ ਕੌਰ ਪਤਨੀ ਹਾਕਮ ਸਿੰਘ, ਹਰਜੀਤ ਸਿੰਘ ਪੁੱਤਰ ਮੀਹਾਂ ਸਿੰਘ, ਜਸਵਿੰਦਰ ਕੌਰ ਪਤਨੀ ਜਸਵੀਰ ਸਿੰਘ, ਮੰਦਰ ਸਿੰਘ ਪੁੱਤਰ ਤਾਰਾ ਸਿੰਘ, ਪ੍ਰਵੀਨ ਪਤਨੀ ਰਾਜ ਬਾਬੂ ਨੂੰ ਅਪਰੂਵਲ ਲੈਟਰ ਵੰਡੇ ਗਏ। ਇਸ ਮੌਕੇ ਉਹਨਾਂ ਨਾਲ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਆਪ ਆਗੂ ਹਰਪ੍ਰੀਤ ਸਿੰਘ ਕੋਠੇ ਸਰਾਂ, ਐਮਸੀ ਗੁਰਮੀਤ ਸਿੰਘ ਬਾਵਾ, ਐਮਸੀ ਵਸਾਵਾ ਸਿੰਘ ਭਰੀ, ਐਮਸੀ ਚਰਨੋ ਕੌਰ ਤੋਂ ਇਲਾਵਾ ਹੋਰ ਐਮਸੀ ਸਾਹਿਬਾਨ ਤੇ ਕਾਰਜ ਸਾਧਕ ਅਫਸਰ ਵਿਸ਼ਾਲ ਦੀਪ ਤੋਂ ਇਲਾਵਾ ਸਮੂਹ ਨਗਰ ਪੰਚਾਇਤ ਹੰਡਿਆਇਆ ਦਾ ਸਟਾਫ ਵੀ ਹਾਜ਼ਰ ਸੀ।

About The Author

You may have missed