ਔਰਤ ਨੇ ਜਹਿਰੀਲੀ ਚੀਜ਼ ਖਾ ਕੇ ਕੀਤੀ ਜੀਵਨ ਲੀਲਾ ਸਮਾਪਤ…

Sucie With Medi

ਹੰਡਿਆਇਆ-12ਨਵੰਬਰ(ਰਾਕੇਸ਼ ਜੇਠੀ)- ਬੀਤੀ ਦਿਨੀਂ ਧਨੌਲਾ ਖੁਰਦ ਵਿਖੇ ਇੱਕ ਔਰਤ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਜੀਤ ਕੌਰ(50) ਪਤਨੀ ਨੈਬ ਸਿੰਘ ਵਾਸੀ ਧਨੌਲਾ ਖੁਰਦ ਜੋ ਕਿ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦੀ ਸੀ, ਨੇ ਜਾਣੇ ਅਣਜਾਣੇ ਵਿੱਚ ਕਣਕ ਵਿੱਚ ਪਾਉਣ ਵਾਲੀਆਂ ਗੋਲੀਆਂ ਖਾ ਲਈਆਂ। ਜਿਸ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਪ੍ਰੰਤੂ ਉਹਨਾਂ ਦੀ ਵਿਗੜਦੀ ਹਾਲਤ ਨੂੰ ਦੇਖ ਕੇ ਡਾਕਟਰਾਂ ਨੇ ਸਰਕਾਰੀ ਹਸਪਤਾਲ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ। ਪ੍ਰੰਤੂ ਸੁਖਜੀਤ ਕੌਰ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ।

PrimekhabarPunjab

About The Author

You may have missed