ਸੈਕੰਡਰੀ ਸਕੂਲ ਹੰਡਿਆਇਆ ਨੂੰ ਆਈ ਓ ਐੱਲ (CP) ਵੱਲੋਂ 100 ਬੈਂਚ ਦਾਨ

ਹੰਡਿਆਇਆ, 11 ਨਵੰਬਰ (ਰਾਕੇਸ਼ ਜੇਠੀ)- ਪੀ ਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਆਈ ਓ ਐਲ (CP) ਫ਼ਤਹਿਗੜ੍ਹ ਛੰਨਾ ਵੱਲੋਂ ਵਿਦਿਆਰਥੀਆਂ ਦੇ ਬੈਠਣ 100 ਬੈਂਚ ਦਾਨ ਕੀਤੇ ਗਏ । ਸਕੂਲ ਮੁਖੀ ਰਣਜੀਤ ਸਿੰਘ ਜੰਡੂ ਨੇ ਦੱਸਿਆ ਕਿ ਸੰਸਥਾ ਦੇ ਐੱਮ ਡੀ ਸ਼੍ਰੀ ਵਰਿੰਦਰ ਗੁਪਤਾ ਜੀ. ਨੇ ਸਕੂਲ ਦੇ ਵਿਦਿਆਰਥੀਆਂ ਲਈ ਬੈਠਣ ਲਈ ਬੈਂਚਾਂ ਦੀ ਘਾਟ ਨੂੰ ਦੇਖਦੇ ਹੋਏ ਸਾਡੀ ਮੰਗ ਨੂੰ ਪੂਰਾ ਕਰਦੇ ਹੋਏ 100 ਬੈਂਚ ਸਕੂਲ ਨੂੰ ਦਾਨ ਵਿੱਚ ਦਿੱਤੇ ਹਨ। ਸਕੂਲ ਮੁਖੀ, ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸੰਸਥਾ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਵੀ ਸੰਸਥਾ ਇਸੇ ਤਰ੍ਹਾਂ ਮਦਦ ਕਰਦੀ ਰਹੇਗੀ ਜਿਸ ਨਾਲ ਵਿਦਿਆਰਥੀ ਬਿਹਤਰ ਮਾਹੌਲ ਵਿਚ ਚੰਗੀ ਸਿੱਖਿਆ ਗ੍ਰਹਿਣ ਕਰਨਗੇ। ਇਸ ਮੌਕੇ ਸ਼੍ਰੀ ਮਨਦੀਪ ਸ਼ਰਮਾ ਜੀ, ਪ੍ਰਿਤਪਾਲ ਸਿੰਘ, ਰੁਪਿੰਦਰ ਸਿੰਘ , ਰਮਨਦੀਪ ਸਿੰਗਲਾ ,ਜਸਪਿੰਦਰ ਕੌਰ,ਜੋਤੀ ਫੁਟੇਲਾ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਆਈਓਐਲ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਵਾਇਆ ਕਿ ਵਿਦਿਆਰਥੀਆਂ ਦੀ ਭਲਾਈ ਅਤੇ ਜਰੂਰਤ ਨੂੰ ਮੁੱਖ ਰੱਖਦੇ ਹੋਏ ਆਪ ਜੀ ਵੱਲੋਂ ਪਾਇਆ ਇਹ ਯੋਗਦਾਨ ਵਿਦਿਆਰਥੀਆਂ ਦੀ ਸਿੱਖਿਆ ਪ੍ਰਾਪਤੀ ਵਿੱਚ ਬਹੁਤ ਸਾਰਥਕ ਸਿੱਧ ਹੋਏਗਾ।

