ਤੋੜੇ ਗਏ ਨਜਾਇਜ਼ ਢੰਗ ਨਾਲ ਉਸਾਰੇ ਰੈਂਪ

PrimekhabarPunjab Ramp

ਹੰਡਿਆਇਆ-04ਨਵੰਬਰ(ਰਾਕੇਸ਼ ਜੇਠੀ)-ਅੱਜ ਨਗਰ ਪੰਚਾਇਤ ਹੰਡਿਆਇਆ ਦੁਆਰਾ ਕਿਲਾਪਤੀ ਵਿਖੇ ਘਰਾਂ ਅੱਗੇ ਨਜਾਇਜ਼ ਢੰਗ ਨਾਲ ਉਸਾਰੇ ਗਏ ਰੈਂਪਾਂ ਦੀ ਭੰਨ ਤੋੜ ਦੀ ਕਾਰਵਾਈ ਕੀਤੀ ਗਈ। ਇਸ ਬਾਰੇ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਨਗਰ ਪੰਚਾਇਤ ਹੰਡਿਆਇਆ ਦੇ ਅਫਸਰ ਵਰਿੰਦਰ ਸਿੰਘ ਅਤੇ ਨਾਇਬ ਸਿੰਘ ਨੇ ਦੱਸਿਆ ਕਿ ਕਿਲਾ ਪੱਤੀ ਦੇ ਕੁਝ ਘਰਾਂ ਦੁਆਰਾ ਨਜਾਇਜ਼ ਢੰਗ ਨਾਲ ਰੈਂਪ ਬਣਾਏ ਗਏ ਸਨ ਜੋ ਕਿ ਗਲੀ ਵਿੱਚੋਂ ਲੰਘਣ ਵਾਲੇ ਵਹੀਕਲਾਂ ਨੂੰ ਸਮੱਸਿਆ ਖੜੀ ਕਰਦੇ ਸਨ।ਇਹ ਰੈਂਪ ਅਮਰਜੀਤ ਸਿੰਘ, ਸੋਨੀ ਸਿੰਘ, ਪਾਲ ਸਿੰਘ, ਹੈਪੀ ਸਿੰਘ ਅਤੇ ਕਾਲਾ ਸਿੰਘ ਨੇ ਆਪਣੇ ਘਰ ਅੱਗੇ ਬਣਾ ਰੱਖੇ ਸਨ। ਅੱਜ ਮਾਨਯੋਗ ਹਾਈਕੋਰਟ ਦੇ ਹੁਕਮਾਂ ਦਾ ਪਾਲਣ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਇਹਨਾਂ ਰੈਂਪਾਂ ਨੂੰ ਭੰਨਿਆ ਜਾ ਰਿਹਾ ਹੈ। ਇਸ ਮੌਕੇ ਉਹਨਾਂ ਨਾਲ ਨਗਰ ਪੰਚਾਇਤ ਦਫਤਰ ਤੋਂ ਕੁਲਬੀਰ ਸਿੰਘ, ਗੁਰਦੀਪ ਸਿੰਘ, ਵਿਜੇ ਕੁਮਾਰ, ਪੰਕਜ ਕੁਮਾਰ ਅਤੇ ਪੁਲਿਸ ਚੌਂਕੀ ਹੰਡਿਆਇਆ ਤੋਂ ਇੰਚਾਰਜ ਗੁਰਸਿਮਰਨਜੀਤ ਸਿੰਘ, ਕਾਂਸਟੇਬਲ ਗੁਰਮੀਤ ਸਿੰਘ ਅਤੇ ਸੁਖਵਿੰਦਰ ਸਿੰਘ ਹਾਜ਼ਰ ਸਨ।

About The Author

You may have missed