ਪ੍ਰੋਫੈਸਰ ਬਿੱਟੂ ਸ਼ਰਮਾ ਤੋਂ ਫਿਜ਼ੀਕਲ ਕੋਚਿੰਗ ਲੈ ਕੇ 26 ਬੱਚਿਆਂ ਨੇ ਫਿਜ਼ੀਕਲ ਟਰਾਇਲ ਪਾਸ ਕੀਤਾ…

ਬਰਨਾਲਾ-28ਅਕਤੂਬਰ(ਰਾਕੇਸ਼ ਜੇਠੀ)- ਐਸ ਡੀ ਕਾਲਜ ਬਰਨਾਲਾ ਦੇ ਗਰਾਊਂਡ ਵਿੱਚ 2010 ਤੋਂ ਲੈ ਪ੍ਰੋਫੈਸਰ ਬਲਵਿੰਦਰ ਕੁਮਾਰ ਬਿੱਟੂ ਸ਼ਰਮਾ ਦੀ ਅਗਵਾਈ ਹੇਠ ਚੱਲ ਰਹੇ ਫ੍ਰੀ ਫਿਜ਼ੀਕਲ ਕੋਚਿੰਗ ਸੈਟਰ ਵਿੱਚ ਹਰ ਸਾਲ ਬੱਚੇ ਤਿਆਰੀ ਕਰ ਰਹੇ ਹਨ ।ਇਸ ਵਾਰ ਹੋਈ ਪੰਜਾਬ ਪੁਲਿਸ ਦੀ ਭਰਤੀ ਦੌਰਾਨ 26 ਬੱਚਿਆਂ ਨੇ ਪ੍ਰੋਫੈਸਰ ਬਿੱਟੂ ਸ਼ਰਮਾ ਤੋਂ ਫਿਜ਼ੀਕਲ ਕੋਚਿੰਗ ਲੈ ਕੇ ਆਪਣਾ ਫਿਜ਼ੀਕਲ ਟਰਾਇਲ ਪਾਸ ਕੀਤਾ।ਜਿਨਾ ਬੱਚਿਆਂ ਵਿੱਚ ਨਵਦੀਪ ਕੌਰ ਛੀਨੀਵਾਲ, ਜਸਵੀਰ ਕੌਰ, ਅਮਨਦੀਪ ਕੌਰ, ਗਗਨਦੀਪ ਕੌਰ ਮੀਨੂੰ, ਸਰਬਜੀਤ ਕੌਰ, ਸ਼ਿਵਾਨੀ, ਹਰਪ੍ਰੀਤ ਕੌਰ, ਅਵਤਾਰ ਸਿੰਘ ਕਰਮਗੜ੍ਹ, ਚਰਨਜੀਤ ਸਿੰਘ, ਦੀਪ ਦਵਿੰਦਰ ਸਿੰਘ, ਕੁਲਵਿੰਦਰ ਸਿੰਘ ਉੱਗੋਕੇ, ਬਲਜੀਤ ਸਿੰਘ, ਲਵਪ੍ਰੀਤ ਸਿੰਘ, ਰਾਜਵੀਰ ਕੌਰ, ਲਵਪ੍ਰੀਤ ਰੂੜੇਕੇ, ਜਸਕੀਰਤ ਸਿੰਘ,ਗੌਰਵ ਖ਼ਾਨ, ਸੁਮਨਪ੍ਰੀਤ ਕੌਰ ਕੋਮਲਪ੍ਰੀਤ ਕੌਰ, ਬੇਅੰਤ ਸਿੰਘ, ਗੁਰਿੰਦਰ ਸਿੰਘ, ਪ੍ਰਿਤਪਾਲ ਸਿੰਘ ਮਹਿਲਕਲਾਂ, ਮਨਪ੍ਰੀਤ ਕੌਰ ਜਟਾਣਾਂ, ਵੀਰਪਾਲ ਕੌਰ ਜਟਾਣਾ, ਸੁਖਜੀਤ ਸਿੰਘ ਸੁੱਖੀ ਮਾਸਟਰ ਵਿਦਿਆਰਥੀਆਂ ਨੇ ਪੰਜਾਬ ਪੁਲਿਸ ਦਾ ਟ੍ਰਾਇਲ ਪਾਸ ਕਰਕੇ ਪ੍ਰੋਫੈਸਰ ਬਲਵਿੰਦਰ ਕੁਮਾਰ ਬਿੱਟੂ ਸ਼ਰਮਾ ਦਾ ਧੰਨਵਾਦ ਕੀਤਾ।ਇਸ ਮੌਕੇ ਪ੍ਰੋਫੈਸਰ ਬਲਵਿੰਦਰ ਕੁਮਾਰ ਬਿੱਟੂ ਸ਼ਰਮਾ ਨੇ ਕਿਹਾ ਪਿਛਲੇ ਲਗਭਗ 15 ਸਾਲਾਂ ਤੋਂ ਇਹ ਫ੍ਰੀ ਫਿਜ਼ੀਕਲ ਕੋਚਿੰਗ ਸੈਂਟਰ ਐਸ ਡੀ ਕਾਲਜ ਬਰਨਾਲਾ ਦੇ ਸਹਿਯੋਗ ਨਾਲ ਚੱਲ ਰਿਹਾ ਹੈ।ਜਦੋਂ ਦਾ ਇਹ ਫਿਜ਼ੀਕਲ ਕੋਚਿੰਗ ਸੈਂਟਰ ਚੱਲ ਰਿਹਾ ਹੈ ਅੱਜ ਤੱਕ ਕਿਸੇ ਵੀ ਬੱਚੇ ਕੋਲੋਂ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਗਈ ਬਲਕਿ ਕਿਸੇ ਵੀ ਲੋੜਵੰਦ ਬੱਚੇ ਨੂੰ ਕਿਸੇ ਵੀ ਤਰਾਂ ਦੀ ਮਦਦ ਦੀ ਲੋੜ ਹੈ ਤਾਂ ਉਹਨਾਂ ਵੱਲੋਂ ਬੱਚਿਆਂ ਦੀ ਮਦਦ ਕੀਤੀ ਗਈ। ਪ੍ਰੋਫੈਸਰ ਬਿੱਟੂ ਸ਼ਰਮਾ ਨੇ ਕਿਹਾ ਕਿ ਇਹ ਫ੍ਰੀ ਫਿਜ਼ੀਕਲ ਕੋਚਿੰਗ ਸੈਂਟਰ ਹਰ ਸਾਲ ਲਗਾਇਆ ਜਾਂਦਾ ਹੈ ਤਾਂ ਕਿ ਲੋੜਵੰਦ ਬੱਚਿਆਂ ਨੂੰ ਉਹਨਾਂ ਦੇ ਫਿਜ਼ੀਕਲ ਟਰਾਇਲਾਂ ਸੰਬੰਧੀ ਉਹਨਾਂ ਦੀ ਮਦਦ ਕੀਤੀ ਜਾ ਸਕੇ ਅਤੇ ਇਹ ਸੇਵਾ ਨਿਰੰਤਰ ਜਾਰੀ ਰਹੇਗੀ।ਇਸ ਮੌਕੇ ਐਸ ਡੀ ਕਾਲਜ ਬਰਨਾਲਾ ਦੇ ਪ੍ਰਧਾਨ ਸ੍ਰੀ ਨਰੇਸ਼ ਕੁਮਾਰ ਸਿੰਗਲਾ,ਜਤਿੰਦਰਨਾਥ ਸ਼ਰਮਾ ਜਨਰਲ ਸੈਕਟਰੀ,ਮੁਕੰਦ ਲਾਲ ਬਾਂਸਲ ਫਾਇਨਾਂਸ ਸੈਕਟਰੀ,ਐਚ.ਐਸ ਅੱਤਰੀ ਡਾਇਰੈਕਟਰ,ਰਾਹੁਲ ਅੱਤਰੀ ਮੈਂਬਰ,ਡਾ.ਰਾਹੁਲ ਗਾਰਗੀ ਮੈਬਰ ਨੇ ਬੱਚਿਆਂ ਨੂੰ ਉਹਨਾਂ ਦੀ ਸਫਲਤਾ ਤੇ ਸ਼ੁਭਕਾਮਨਾਵਾਂ ਦਿੱਤੀਆਂ।
