ਮੋਟਰਸਾਈਕਲ ਤੇ ਟਰੈਕਟਰ ਟੱਕਰ ਵਿੱਚ ਇੱਕ ਜਖਮੀ

ਬਰਨਾਲਾ-11ਅਕਤੂਬਰ(ਰਾਕੇਸ਼ ਜੇਠੀ)- ਅਕਾਲ ਅਕੈਡਮੀ ਰਾਜ਼ੀਆ ਦੇ ਨਜ਼ਦੀਕ ਮੋਟਰ ਸਾਈਕਲ ਤੇ ਟਰੈਕਟਰ ਦੀ ਟੱਕਰ ਵਿੱਚ ਇੱਕ ਵਿਅਕਤੀ ਦੇ ਜਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਰੂਟ ਨੰਬਰ 88307 ਦੇ ਇੰਚਾਰਜ ਏਐਸਆਈ ਅਮਰੀਕ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਡੀ ਟੀਮ ਨੂੰ ਸ਼ਾਮੀ 3:30 ਵਜ਼ੇ ਐਮਡੀਟੀ ਡਿਵਾਈਸ ਤੋਂ ਸੂਚਨਾ ਮਿਲੀ ਕਿ ਅਕੈਡਮੀ ਪਾਸ ਐਕਸੀਡੈਂਟ ਹੋਇਆ ਹੈ, ਬਿਨਾਂ ਸਮਾਂ ਗਵਾਏ ਸਾਡੀ ਟੀਮ ਮੌਕੇ ਤੇ ਪਹੁੰਚ ਗਈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਟਰੈਕਟਰ ਟਰਾਲੀ ਜੋ ਕਿ ਕੋਟਦੂਨੇ ਤੋਂ ਰਾਜ਼ੀਆ ਜਾ ਰਹੀ ਸੀ ਅਤੇ ਪਿੱਛੋਂ ਇੱਕ ਮੋਟਰ ਸਾਈਕਲ ਨੰਬਰ PB 31Y 8425 ਮਾਰਕਾ ਡੀਲਕਸ, ਜਿਸ ਨੂੰ ਸਮੀਰ ਮਹਿਤਾ ਪੁੱਤਰ ਕਮਲ ਕੁਮਾਰ ਮਹਿਤਾ ਵਾਸੀ ਮਾਨਸਾ ਚਲਾ ਰਿਹਾ ਸੀ ਜੋ ਕਿ ਕੋਟਦੂਨੇ ਤੋਂ ਭਿਖੀ ਵੱਲ ਨੂੰ ਜਾ ਰਿਹਾ ਸੀ, ਨੇ ਪਿੱਛੋਂ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਸਮੀਰ ਮਹਿਤਾ ਜਖਮੀ ਹੋ ਗਿਆ। ਜਿਸ ਦੀ ਸੜਕ ਸੁਰੱਖਸ਼ਾ ਫੋਰਸ ਟੀਮ ਵੱਲੋਂ ਮੁਢਲੀ ਸਹਾਇਤਾ ਕਰਕੇ ਟਰੈਕਟਰ ਚਾਲਕ ਬਿੱਟੂ ਪੁੱਤਰ ਕੇਵਲ ਸਿੰਘ ਵਾਸੀ ਰਾਜ਼ੀਆ ਨੂੰ ਜ਼ਖਮੀ ਦੇ ਨਾਲ ਪ੍ਰਾਈਵੇਟ ਗੱਡੀ ਰਾਹੀਂ ਸਿਵਲ ਹਸਪਤਾਲ ਧਨੌਲਾ ਦਾਖਲ ਕਰਵਾ ਦਿੱਤਾ। ਸਮੀਰ ਮਹਿਤਾ ਦੇ ਪਰਿਵਾਰ ਨੂੰ ਐਕਸੀਡੈਂਟ ਦੀ ਸੂਚਨਾ ਕਰ ਦਿੱਤੀ ਗਈ। ਜਖਮੀ ਦਾ ਭਰਾ ਪ੍ਰੀਤ ਮਹਿਤਾ ਧਨੌਲਾ ਹਸਪਤਾਲ ਜ਼ਖਮੀ ਪਾਸ ਪਹੁੰਚ ਗਿਆ। ਮੋਟਰਸਾਈਕਲ ਦਾ ਬਹੁਤ ਨੁਕਸਾਨ ਹੋਇਆ, ਜਿਸ ਨੂੰ ਸਾਈਡ ਤੇ ਕਰਕੇ ਟਰੈਫਿਕ ਨੂੰ ਨਿਰਵਿਘਨ ਚਾਲੂ ਕਰ ਦਿੱਤਾ ਗਿਆ। ਇਸ ਮੌਕੇ ਏਐਸਆਈ ਅਮਰੀਕ ਸਿੰਘ ਤੋਂ ਇਲਾਵਾ ਸਿਪਾਹੀ ਦਿਲਾਵਰ ਸਿੰਘ ਲੇਡੀ ਸਿਪਾਹੀ ਵੀਰਪਾਲ ਕੌਰ ਤੇ ਲੇਡੀ ਸਿਪਾਹੀ ਦੀਪਕਾ ਰਾਣੀ ਹਾਜ਼ਰ ਸਨ।
