ਪੁਰਾਣੀ ਖੁੰਦਕ ਕੱਢਣ ਲਈ ਕੀਤਾ ਸੀ ਗਊਸ਼ਾਲਾ ਦੇ ਪ੍ਰਧਾਨ ਤੇ ਜਾਨੀ ਹਮਲਾ…. ਸਾਥੀ ਸਮੇਤ ਚੜਹਿਆ ਪੁਲਿਸ ਹਥੇ….

ਬਰਨਾਲਾ– 30ਸਤੰਬਰ(ਰਾਕੇਸ਼ ਜੇਠੀ)- ਬਰਨਾਲਾ ਪੁਲਿਸ ਵੱਲੋਂ ਪਿਛਲੀ ਦਿਨੀ ਗਊਸ਼ਾਲਾ ਪ੍ਰਧਾਨ ਤੇ ਜਾਨਲੇਵਾ ਹਮਲਾ ਕਰਨ ਵਾਲੇ ਦੋ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਬਾਰੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਤਬੀਰ ਸਿੰਘ ਬੈਂਸ ਨੇ ਕਿਹਾ ਕਿ 14 ਸਤੰਬਰ 2025 ਨੂੰ ਦੋ ਵਿਅਕਤੀਆਂ ਦੁਆਰਾ ਬਰਨਾਲਾ ਗਉਸ਼ਾਲਾ ਦੇ ਪ੍ਰਧਾਨ ਅਮਰਜੀਤ ਕਾਲਾ ਦੇ ਉੱਪਰ ਸ਼ਾਮੀ 7-8 ਵਜੇ ਦੇ ਕਰੀਬ ਹਮਲਾ ਕੀਤਾ ਗਿਆ ਸੀ। ਸਿਰ ਦੀਆਂ ਸੱਟਾਂ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਉਹਨਾਂ ਦੱਸਿਆ ਕਿ ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਵੱਖ-ਵੱਖ ਟੀਮਾਂ ਰਾਹੀਂ ਸੀਸੀ ਟੀਵੀ ਫੁਟੇਜ ਨੂੰ ਖੰਗਾਲਦੇ ਹੋਏ 2 ਹਮਲਾਵਰਾਂ ਨੂੰ ਕਾਬੂ ਕੀਤਾ। ਦੋਸ਼ੀਆਂ ਦੀ ਪਹਿਚਾਨ ਯੁੱਧਵੀਰ ਸਿੰਘ ਉਰਫ ਛੋਟਾ ਢੋਲੀ ਵਾਸੀ ਰਾਏਕੋਟ ਰੋਡ ਬਰਨਾਲਾ ਅਤੇ ਜਸਵੰਤ ਸਿੰਘ ਜਰੀਨਾ ਵਾਸੀ ਰਾਹੀ ਬਸਤੀ ਬਰਨਾਲਾ ਦੇ ਰਹਿਣ ਵਾਲੇ ਹਨ। ਉਹਨਾਂ ਦੱਸਿਆ ਕਿ ਦੋਨਾਂ ਦੋਸ਼ੀਆਂ ਦੇ ਖਿਲਾਫ ਪਹਿਲਾਂ ਤੋਂ ਹੀ ਬਹੁਤ ਸਾਰੇ ਅਪਰਾਧਿਕ ਮਾਮਲੇ ਦਰਜ ਹਨ। ਜਿਸ ਵਿੱਚ ਯੁੱਧਵੀਰ ਸਿੰਘ ਦੇ ਖਿਲਾਫ ਕਤਲ ਦਾ ਮੁਕਦਮਾ ਵੀ ਦਰਜ ਹੈ। ਦੋਨਾਂ ਦੋਸ਼ੀਆਂ ਦੀ ਉਮਰ ਲਗਭਗ 20-25 ਸਾਲ ਦੇ ਕਰੀਬ ਹੈ।
ਉਹਨਾਂ ਦੱਸਿਆ ਕਿ ਮੁੱਢਲੀ ਤਫਤੀਸ਼ ਦੇ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਯੁੱਧਵੀਰ ਸਿੰਘ ਮਹੀਨਾ ਕੁ ਪਹਿਲਾਂ ਬਰਨਾਲਾ ਦੀ ਗਉਸ਼ਾਲਾ ਵਿਖੇ ਗਿਆ ਸੀ। ਜਿੱਥੇ ਉਸ ਦੀ ਤਕਰਾਰਬਾਜ਼ੀ ਗਊਸ਼ਾਲਾ ਦੇ ਮੈਂਬਰਾਂ ਨਾਲ ਹੋ ਗਈ ਸੀ। ਜਿਸ ਦਾ ਬਦਲਾ ਲੈਣ ਲਈ ਉਸਨੇ ਗਉਸ਼ਾਲਾ ਪ੍ਰਧਾਨ ਅਮਰਜੀਤ ਕਾਲਾ ਤੇ ਹਮਲਾ ਕਰ ਦਿੱਤਾ। ਉਹਨਾਂ ਦੱਸਿਆ ਕਿ ਦੋਨੋਂ ਦੋਸ਼ੀ ਅਪਰਾਧਿਕ ਬਿਰਤੀ ਵਾਲੇ ਹਨ ਦੋਹਾਂ ਦੇ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਕਰਦੇ ਹੋਏ ਹੋਰ ਪੁੱਛਗਿਛ ਕੀਤੀ ਜਾ ਰਹੀ।
